Haryana

ਹਰਿਆਣਾ ਦੇ 3 ਖਿਡਾਰੀਆਂ ਦਾ ਕੌਮੀ ਖੇਡ ਪੁਰਸਕਾਰ 2023 ਲਈ ਹੋਈ ਚੋਣ

ਚੰਡੀਗੜ੍ਹ, 21 ਦਸੰਬਰ 2023: ਖੇਡ ਵਿਚ ਵਧੀਆ ਪ੍ਰਦਰਸ਼ਣ ਲਈ ਹਰਿਆਣਾ (Haryana) ਦੇ ਤਿੰਨ ਖਿਡਾਰੀਆਂ ਨੂੰ ਕੌਮੀ ਖੇਡ ਪੁਰਸਕਾਰ 2023 ਨਾਲ ਸਨਮਾਨਿਤ ਕੀਤਾ ਜਾਵੇਗਾ। ਹਰਿਆਣਾ ਦੀ ਗੋਲਫ ਖਿਡਾਰੀ ਦੀਕਸ਼ਾ ਡਾਗਰ ਦਾ ਚੋਣ ਅਰਜੁਨ ਅਵਾਰਡ ਲਈ ਹੋਇਆ ਹੈ। ਉੱਥੇ ਹੀ ਕੁਸ਼ਤੀ ਵਿਚ ਸੁਨੀਲ ਕੁਮਾਰ ਅਤੇ ਅੰਤਿਮ ਨੂੰ ਅਰਜੁਨ ਪੁਰਸਕਾਰ ਮਿਲੇਗਾ। ਇਸ ਤੋਂ ਇਲਾਵਾ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਮੌਲਾਨਾ ਅਬੁਲ ਕਲਾਮ ਆਜਾਦ (ਏਮਏਕੇਏ) ਟ੍ਰਾਫੀ 2023 ਦਾ ਦੂਜਾ ਉੱਪ ਵਿਜੇਤਾ ਐਲਾਨ ਕੀਤਾ ਗਿਆ ਹੈ।

ਮੁੱਖ ਮੰਤਰੀ ਮਨੋਹਰ ਲਾਲ ਨੇ ਕੌਮੀ ਖੇਡ ਪੁਰਸਕਾਰ ਦੇ ਲਈ ਚੋਣ ਹੋਣ ‘ਤੇ ਹਰਿਆਣਾ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ਦੀ ਵੱਖ-ਵੱਖ ਗਤੀਵਿਧੀਆਂ ਵਿਚ ਆਪਣੀ ਉੱਚਤਮ ਸਮਰੱਥਾ ਦਾ ਪ੍ਰਦਰਸ਼ਨ ਕਰਦੇ ਹਨ। ਖਿਡਾਰੀਆਂ ਨੇ ਆਪਣੇ ਮਿਹਨਤ ਅਤੇ ਸਮਰਪਣ ਨਾਲ ਖੁਦ ਨੂੰ ਇਕ ਨਵੇਂ ਪੱਧਰ ‘ਤੇ ਪਹੁੰਚਾਇਆ ਹੈ। ਇਸੀ ਦਾ ਨਤੀਜਾ ਹੈ ਕਿ ਉਨ੍ਹਾਂ ਨੁੰ ਕੌਮੀ ਖੇਡ ਪੁਰਸਕਾਰ ਲਈ ਚੋਣ ਕੀਤਾ ਗਿਆ ਹੈ।

ਮਨੋਹਰ ਲਾਲ ਨੇ ਖੁਸ਼ੀ ਅਤੇ ਮਾਣ ਦੇ ਨਾਲ ਕਿਹਾ ਕਿ ਹਰਿਆਣਾ ਸਰਕਾਰ ਖੇਡਾਂ ਵਿਚ ਨੰਬਰ-1 ਬਣਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਚ ਆਪਣਾ ਵਿਲੱਖਣ ਯੋਗਦਾਨ ਦੇ ਕੇ ਹਰਿਆਣਾ (Haryana) ਦਾ ਨਾਂਅ ਰੋਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ ‘ਤੇ ਮਾਣ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਖੇਡਾਂ ਦੇ ਲਈ ਜਰੂਰੀ ਸਹੂਲਤਾਂ ਨੁੰ ਮਜਬੂਤ ਕਰਨ ਦਾ ਕੰਮ ਕਰ ਰਹੀ ਹੈ ਅਤੇ ਇਹ ਅੱਗੇ ਵੀ ਜਾਰੀ ਰਹੇਗਾ ਤਾਂ ਜੋ ਹਰਿਆਣਾ ਦੇ ਖਿਡਾਰੀ ਹਰ ਮੈਦਾਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਰਹਿਣ।

ਵਰਨਣਯੋਗ ਹੈ ਕਿ ਯੁਵਾ ਪ੍ਰੋਗ੍ਰਾਮ ਅਤੇ ਖੇਡ ਮੰਤਰਾਲੇ ਨੈ ਅੱਜ ਕੌਮੀ ਖੇਡ ਪੁਰਸਕਾਰ 2023 ਦਾ ਐਲਾਨ ਕੀਤਾ ਹੈ। ਖੇਡਾਂ ਵਿਚ ਵਧੀਆ ਖਿਡਾਰੀਆਂ ਨੁੰ ਪਹਿਚਾਨਣ ਅਤੇ ਸਨਮਾਨਿਤ ਕਰਨ ਲਈ ਹਰੇਕ ਸਾਲ ਕੌਮੀ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ। ਇਸ ਸਾਲ 2 ਖਿਡਾਰੀਆਂ ਨੂੰ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ 2023 ਅਤੇ 26 ਖਿਡਾਰੀਆਂ ਨੂੰ ਅਰਜੁਨ ਅਵਾਰਡ 2023 ਦਿੱਤਾ ਜਾਵੇਗਾ। ਉੱਥੇ 5 ਕੋਚਾਂ ਨੂੰ ਦਰੋਣਾਚਾਰਿਆ ਪੁਰਸਕਾਰ ਮਿਲੇਗਾ। ਇਸ ਤੋਂ ਇਲਾਵਾ, ਖੇਡ ਅਤੇ ਖੇਡਾਂ ਵਿਚ ਜੀਵਨ ਭਰ ਦੀ ਉਪਲਬਧੀਆਂ ਲਈ ਤਿੰਨ ਖਿਡਾਰੀਆਂ ਨੂੰ ਧਿਆਨਚੰਦ ਪੁਰਸਕਾਰ 2023 ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਾਰੇ ਕੌਮੀ ਖੇਡ ਪੁਰਸਕਾਰ 9 ਜਨਵਰੀ, 2024 ਨੂੰ ਰਾਸ਼ਟਰਪਤੀ ਭਵਨ ਵਿਚ ਇਕ ਵਿਸ਼ੇਸ਼ ਰੂਪ ਨਾਲ ਪ੍ਰਬੰਧਿਤ ਸਮਾਰੋਹ ਵਿਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਦਿੱਤੇ ਜਾਣਗੇ।

Scroll to Top