new criminal laws: ਨਵੇਂ ਅਪਰਾਧਿਕ ਕਾਨੂੰਨਾਂ ਮੁਤਾਬਕ ਬੀਐਨਐਸ ‘ਚ ਨਾਬਾਲਗਾਂ ਨਾਲ ਬਲਾਤਕਾਰ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਬਾਰੇ ਦੱਸਿਆ ਹੈ। ਜੇਕਰ ਕੋਈ 16 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਬਲਾਤਕਾਰ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਘੱਟੋ-ਘੱਟ 20 ਸਾਲ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਸਜ਼ਾ ਨੂੰ ਉਮਰ ਕੈਦ ਤੱਕ ਵਧਾਇਆ ਜਾ ਸਕਦਾ ਹੈ।
ਜੇਕਰ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ, ਤਾਂ ਦੋਸ਼ੀ ਨੂੰ ਸਾਰੀ ਉਮਰ ਜੇਲ੍ਹ ‘ਚ ਹੀ ਰਹਿਣਾ ਪਵੇਗਾ । ਇਸਦੇ ਨਾਲ ਹੀ ਬੀਐਨਐਸ ਦੀ ਧਾਰਾ-65 ‘ਚ ਹੀ ਵਿਵਸਥਾ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ 12 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 20 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ‘ਚ ਵੀ ਉਮਰ ਕੈਦ ਦੀ ਸਜ਼ਾ ਉਦੋਂ ਤੱਕ ਰਹੇਗੀ ਜਦੋਂ ਤੱਕ ਦੋਸ਼ੀ ਜਿਉਂਦਾ ਰਹੇਗਾ। ਅਜਿਹੇ ਮਾਮਲਿਆਂ ‘ਚ ਦੋਸ਼ੀ ਪਾਏ ਜਾਣ ‘ਤੇ ਮੌਤ ਦੀ ਸਜ਼ਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੁਰਮਾਨੇ ਕੀਤਾ ਜਾਵੇਗਾ |
ਕਤਲ ਨੂੰ ਪਰਿਭਾਸ਼ਿਤ ਕਰਨਾ
ਸਰਕਾਰ ਨੇ ਨਵੇਂ ਕਾਨੂੰਨਾਂ ਮੁਤਾਬਕ ਮੌਬ ਲਿੰਚਿੰਗ ਨੂੰ ਵੀ ਅਪਰਾਧ ਦੇ ਘੇਰੇ ‘ਚ ਰੱਖਿਆ ਹੋਇਆ ਹੈ। ਧਾਰਾ-100 ਤੇ 146 ਦੇ ਤਹਿਤ ਸਰੀਰਕ ਸੱਟ ਲੱਗਣ ਵਾਲੇ ਅਪਰਾਧਾਂ ਨੂੰ ਪਰਿਭਾਸ਼ਿਤ ਕੀਤਾ ਹੈ। ਕਤਲ ਲਈ ਸਜ਼ਾ ਦੀ ਧਾਰਾ-103 ‘ਚ ਇਸ ਦਾ ਜ਼ਿਕਰ ਹੈ। ਧਾਰਾ-111 ਸੰਗਠਿਤ ਅਪਰਾਧ ‘ਚ ਸਜ਼ਾ ਦੀ ਵਿਵਸਥਾ ਕੀਤੀ ਹੈ। ਇਸਦੇ ਨਾਲ ਹੀ ਧਾਰਾ-113 ਨੂੰ ਅਤਿਵਾਦ ਐਕਟ ਕਿਹਾ ਗਿਆ ਹੈ। ਇੱਥੋਂ ਤੱਕ ਕਿ ਮੌਬ ਲਿੰਚਿੰਗ ਦੇ ਕੇਸ ‘ਚ ਵੀ 7 ਸਾਲ ਦੀ ਕੈਦ, ਉਮਰ ਕੈਦ ਜਾਂ ਫਿਰ ਮੌਤ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ।
ਕੀ ਹੈ ਵਿਆਹੁਤਾ ਬਲਾਤਕਾਰ ?
ਜੇਕਰ 18 ਸਾਲ ਤੋਂ ਵੱਧ ਉਮਰ ਦੀ ਘਰਵਾਲੀ ਨਾਲ ਜ਼ਬਰਦਸਤੀ ਸੰਬੰਧ ਬਣਾਏ ਜਾਂਦੇ ਹਨ, ਤਾਂ ਇਸ ਨੂੰ ਬਲਾਤਕਾਰ ਨਹੀਂ ਮੰਨਿਆ ਜਾਵੇਗਾ। ਵਿਆਹ ਦਾ ਵਾਅਦਾ ਕਰਕੇ ਸਰੀਰਕ ਸਬੰਧ ਬਣਾਉਣਾ ਬਲਾਤਕਾਰ ਦੀ ਸ਼੍ਰੇਣੀ ‘ਚੋਂ ਬਾਹਰ ਕਰ ਦਿੱਤਾ ਹੈ। ਇਸ ਨੂੰ ਧਾਰਾ-69 ‘ਚ ਵੱਖਰਾ ਅਪਰਾਧ ਬਣਾਇਆ ਹੈ। ਇਸਦੇ ਤਹਿਤ ਜੇਕਰ ਕੋਈ ਵਿਆਹ ਦਾ ਵਾਅਦਾ ਕਰਕੇ ਰਿਸ਼ਤਾ ਜੋੜਦਾ ਹੈ ਅਤੇ ਵਾਅਦਾ ਪੂਰਾ ਕਰਨ ਦਾ ਇਰਾਦਾ ਨਹੀਂ ਰੱਖਦਾ, ਨੌਕਰੀ ਜਾਂ ਤਰੱਕੀ ਦੇ ਵਾਅਦੇ ਨਾਲ ਰਿਸ਼ਤਾ ਜੋੜਦਾ ਹੈ ਤਾਂ ਦੋਸ਼ੀ ਪਾਏ ਜਾਣ ‘ਤੇ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਹੋਵੇਗੀ ਅਤੇ ਕੈਦ ਹੋ ਸਕਦੀ ਹੈ। ਇਸਨੂੰ ਆਈਪੀਸੀ ‘ਚ ਬਲਾਤਕਾਰ ਦੇ ਦਾਇਰੇ ‘ਚ ਰੱਖਿਆ ਸੀ।