July 7, 2024 3:02 am
3 New Law

3 New Law: ਦੇਸ਼ ਭਰ ‘ਚ ਅੱਜ ਤੋਂ ਤਿੰਨ ਮੁੱਖ ਅਪਰਾਧਿਕ ਕਾਨੂੰਨ ਲਾਗੂ

ਚੰਡੀਗੜ੍ਹ, 01 ਜੁਲਾਈ 2024: ਦੇਸ਼ ਭਰ ‘ਚ ਅੱਜ ਤੋਂ ਤਿੰਨ ਮੁੱਖ ਅਪਰਾਧਿਕ ਕਾਨੂੰਨ (3 New Law) – ਭਾਰਤੀ ਦੰਡ ਸੰਹਿਤਾ, 1860, ਭਾਰਤੀ ਸਬੂਤ ਐਕਟ, 1872 ਅਤੇ ਫੌਜਦਾਰੀ ਜਾਬਤਾ, 1898 ਅਤੇ 1973 ਦੀ ਥਾਂ ‘ਤੇ ਹੁਣ ਭਾਰਤੀ ਨਿਆਂ ਸੰਹਿਤਾ, 2023, ਭਾਰਤੀ ਸਬੂਤ ਐਕਟ, 2023 ਅਤੇ ਭਾਰਤੀ ਸਿਵਲ ਡਿਫੈਂਸ ਕੋਡ, 2023 ਲਾਗੂ ਹੋ ਗਏ ਹਨ।

ਜਿਕਰਯੋਗ ਹੈ ਕਿ 12 ਦਸੰਬਰ 2023 ਨੂੰ ਲੋਕ ਸਭਾ ਦਿਨ ਕਾਰਵਾਈ ਦੌਰਾਨ ਅੰਗਰੇਜਾਂ ਵੇਲੇ ਤੋਂ ਚਲੇ ਆ ਰਹੇ ਇਨ੍ਹਾਂ ਤਿੰਨਾਂ ਕਾਨੂੰਨਾਂ (3 New Law) ‘ਚ ਬਦਲਾਅ ਲਈ ਇੱਕ ਬਿੱਲ ਪ੍ਰਸਤਾਵਿਤ ਕੀਤਾ ਸੀ | ਜਿਸਦੇ ਚੱਲਦੇ ਇਨ੍ਹਾਂ ਬਿੱਲਾਂ 20 ਦਸੰਬਰ 2023 ਨੂੰ ਲੋਕ ਸਭਾ ਤੇ 21 ਦਸੰਬਰ, 2023 ਨੂੰ ਰਾਜ ਸਭਾ ਵੱਲੋਂ ਪਾਸ ਕੀਤਾ ਸੀ। ਇਸਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੂਰਮੁ ਨੇ 25 ਦਸੰਬਰ 2023 ਨੂੰ ਇਨ੍ਹਾਂ ਤਿੰਨਾਂ ਬਿੱਲਾਂ ਨੂੰ ਮਨਜ਼ੂਰੀ ਦਿੱਤੀ ਸੀ |

ਤਕਨਾਲੋਜੀ ਦੀ ਵੱਧ ਰਹੀ ਦਖਲਅੰਦਾਜ਼ੀ ਦੇ ਮੱਦੇਨਜ਼ਰ ਇਨ੍ਹਾਂ ਕਾਨੂੰਨਾਂ ‘ਚ ਵੀ ਤਕਨਾਲੋਜੀ ਦੀ ਵੱਧ ਤੋਂ ਵੱਧ ਵਰਤੋਂ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਇਨ੍ਹਾਂ ਕਾਨੂੰਨਾਂ ‘ਚ ਜ਼ਿਆਦਾਤਰ ਕਾਨੂੰਨੀ ਪ੍ਰਕਿਰਿਆਵਾਂ ਨੂੰ ਡਿਜੀਟਲ ਕਰਨ ਦੀ ਵਿਵਸਥਾ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਇਨ੍ਹਾਂ ਗੱਲਾਂ ਦਾ ਜ਼ਿਕਰ ਸੰਸਦ ‘ਚ ਚਰਚਾ ਦੌਰਾਨ ਵੀ ਕੀਤਾ ਸੀ।