New criminal laws: ਭਾਰਤੀ ਨਿਆਂ ਸੰਹਿਤਾ (Indian Judicial Code) ‘ਚ ਦੇਸ਼ਧ੍ਰੋਹ ਨਾਲ ਸੰਬੰਧੀ ਕੋਈ ਵੱਖਰੀ ਧਾਰਾ ਨਹੀਂ ਹੈ।ਆਈਪੀਸੀ-124A ਦੇਸ਼ਧ੍ਰੋਹ ਦਾ ਕਾਨੂੰਨ ਹੈ। ਨਵੇਂ ਅਪਰਾਧਿਕ ਕਾਨੂੰਨ ‘ਚ ਦੇਸ਼ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਅਤੇ ਇਸ ਦੀ ਅਖੰਡਤਾ ਨੂੰ ਨੁਕਸਾਨ ਪਹੁੰਚਣ ਵਰਗੇ ਮਾਮਲਿਆਂ ਨੂੰ ਧਾਰਾ 147-158 ‘ਚ ਪਰਿਭਾਸ਼ਿਤ ਕੀਤਾ ਹੈ। ਧਾਰਾ-147ਦੇ ਮੁਤਾਬਕ ਦੇਸ਼ ਵਿਰੁੱਧ ਜੰਗ ਛੇੜਨ ਦਾ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਮੌਤ ਜਾਂ ਉਮਰ ਕੈਦ ਦੀ ਸਜ਼ਾ ਹੋਵੇਗੀ । ਇਸ ਤਰ੍ਹਾਂ ਦੀ ਸਾਜ਼ਿਸ਼ ਰਚਣ ਵਾਲਿਆਂ ਲਈ ਧਾਰਾ 148 ‘ਚ ਉਮਰ ਕੈਦ ਅਤੇ ਹਥਿਆਰ ਇਕੱਠੇ ਕਰਨ ਜਾਂ ਜੰਗ ਦੀ ਤਿਆਰੀ ਕਰਨ ਵਾਲਿਆਂ ਲਈ ਧਾਰਾ-149 ‘ਚ ਉਮਰ ਕੈਦ ਦੀ ਸ਼ਜਾ ਦੀ ਵਿਵਸਥਾ ਹੈ।
ਇਸਦੇ ਨਾਲ ਹੀ ਧਾਰਾ-152 ਮੁਤਾਬਕ, ਜੇਕਰ ਕੋਈ ਜਾਣ-ਬੁੱਝ ਕੇ ਲਿਖ ਕੇ, ਬੋਲ ਕੇ, ਸੰਕੇਤ ਦੇ ਕੇ ਜਾਂ ਫਿਰ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਅਜਿਹਾਕਰਦਾ ਹੈ, ਜਿਸ ਨਾਲ ਵਿਦਰੋਹ ਭੜਕ ਸਕਦਾ ਹੈ, ਦੇਸ਼ ਦੀ ਏਕਤਾ ਨੂੰ ਖਤਰਾ ਪੈਦਾ ਹੋ ਸਕਦਾ ਹੈ ਜਾਂ ਫਿਰ ਵੱਖਵਾਦ ਅਤੇ ਵਿਤਕਰੇ ਨੂੰ ਉਤਸ਼ਾਹਿਤ ਕਰਨਾ, ਤਾਂ ਅਜਿਹੇ ਮਾਮਲੇ ‘ਚ ਦੋਸ਼ੀ ਪਾਏ ਜਾਣ ਵਾਲੇ ਨੂੰ ਉਮਰ ਕੈਦ ਜਾਂ 7 ਸਾਲ ਸ਼ਜਾ ਦੀ ਵਿਵਸਥਾ ਹੈ।
ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣਾ
ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਨੂੰ ਧਾਰਾ-85 ‘ਚ ਰੱਖਿਆ ਗਿਆ ਹੈ। ਜੇਕਰ ਕਿਸੇ ਬੀਬੀ ਨੂੰ ਖੁਦਕੁਸ਼ੀ ਲਈ ਉਕਸਾਇਆ ਜਾਂਦਾ ਹੈ ਜਾਂ ਕੋਸ਼ਿਸ਼ ਹੁੰਦੀ ਹੈ ਤਾਂ ਇਹ ਬੇਰਹਿਮੀ ਦੇ ਬਰਾਬਰ ਮੰਨਿਆ ਜਾਵੇਗਾ | ਜੇਕਰ ਕਿਸੇ ਬੀਬੀ ਨੂੰ ਸੱਟ ਵੱਜਦੀ ਹੈ ਜਾਂ ਉਸਦੀ ਜਾਨ ਨੂੰ ਖਤਰਾ ਹੈ, ਉਸਦੀ ਸਿਹਤ ਜਾਂ ਸਰੀਰਕ ਸਿਹਤ ਨੂੰ ਖਤਰਾ ਹੈ ਤਾਂ ਦੋਸ਼ੀ ਲਈ 3 ਸਾਲ ਦੀ ਕੈਦ ਦੀ ਸ਼ਜਾ ਦੀ ਵਿਵਸਥਾ ਕੀਤੀ ਗਈ ਹੈ।
ਸੰਗਠਿਤ ਅਪਰਾਧ ‘ਚ ਕਿੰਨੀ ਸ਼ਜਾ ?
ਸੰਗਠਿਤ ਅਪਰਾਧ ਨੂੰ ਧਾਰਾ 111 ‘ਚ ਰੱਖਿਆ ਗਿਆ ਹੈ, ਇਸ ਮੁਤਾਬਕ ਜੇਕਰ ਕੋਈ ਵਿਅਕਤੀ ਇੱਕ ਸੰਗਠਿਤ ਅਪਰਾਧ ਸਿੰਡੀਕੇਟ ਚਲਾਉਂਦਾ ਹੈ | ਇਸਦੇ ਨਾਲ ਹੀ ਕੰਟਰੈਕਟ ਕਿਲਿੰਗ, ਜ਼ਬਰਦਸਤੀ ਜਾਂ ਆਰਥਿਕ ਕੰਮ ਕਰਦਾ ਹੈ | ਜੇਕਰ ਦੋਸ਼ੀ ਕੋਈ ਜ਼ੁਰਮ ਕਰਦਾ ਹੈ ਤਾਂ ਉਸ ਨੂੰ ਉਮਰ ਕੈਦ ਜਾਂ ਫਾਂਸੀ ਹੋ ਸਕਦੀ ਹੈ ।
ਚੋਣ ਅਪਰਾਧਾਂ ਦੀ ਧਾਰਾਵਾਂ
ਚੋਣ ਅਪਰਾਧਾਂ ਨੂੰ ਧਾਰਾ 169-177 ਅਧੀਨ ਰੱਖਿਆ ਹੈ। ਇਸ ‘ਚ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਚੋਰੀ, ਡਕੈਤੀ ਆਦਿ ਦੇ ਮਾਮਲੇ ਧਾਰਾ 303-334 ਤਹਿਤ ਰੱਖੇ ਗਏ ਹਨ। ਧਾਰਾ 356 ‘ਚ ਮਾਣਹਾਨੀ ਦਾ ਜ਼ਿਕਰ ਕੀਤਾ ਗਿਆ ਹੈ।