Indian Evidence Act: ਭਾਰਤੀ ਸਬੂਤ ਐਕਟ (BSA) ‘ਚ ਕੁੱਲ 170 ਧਾਰਾਵਾਂ ਹਨ, ਹੁਣ ਤੱਕ ਭਾਰਤੀ ਸਬੂਤ ਐਕਟ ‘ਚ ਕੁੱਲ 167 ਧਾਰਾਵਾਂ ਸੀ । ਨਵੇਂ ਅਪਰਾਧਿਕ ਕਾਨੂੰਨ ‘ਚ ਛੇ ਧਾਰਾਵਾਂ ਨੂੰ ਰੱਦ ਕਰ ਦਿੱਤਾ ਹੈ। ਇਸ ‘ਚ 2 ਨਵੇਂ ਸੈਕਸ਼ਨ ਤੇ 6 ਉਪ ਧਾਰਾਵਾਂ ਜੋੜੀਆਂ ਹਨ। ਇਸਦੇ ਨਾਲ ਹੀ ਗਵਾਹਾਂ ਦੀ ਸੁਰੱਖਿਆ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਸਾਰੇ ਇਲੈਕਟ੍ਰਾਨਿਕ ਸਬੂਤ ਵੀ ਕਾਗਜ਼ੀ ਰਿਕਾਰਡਾਂ ਵਾਂਗ ਅਦਾਲਤ ‘ਚ ਜਾਇਜ਼ ਮੰਨੇ ਜਾਣਗੇ । ਇਸ ‘ਚ ਈ-ਮੇਲ, ਸਰਵਰ ਲੌਗ, ਸਮਾਰਟਫੋਨ ਤੇ ਵੌਇਸ ਮੇਲ ਵਰਗੇ ਰਿਕਾਰਡ ਨੂੰ ਵੀ ਸ਼ਾਮਲ ਕੀਤਾ ਗਿਆ ਹੈ ।
ਇਸਦੇ ਨਾਲ ਹੀ ਬੀਬੀਆਂ ਤੇ ਬੱਚਿਆਂ ਨਾਲ ਸੰਬੰਧਿਤ ਜ਼ੁਰਮ ਧਾਰਾ 63-99 ਬੀਬੀਆਂ ਅਤੇ ਬੱਚਿਆਂ ਨਾਲ ਸੰਬੰਧਿਤ ਅਪਰਾਧਾਂ ‘ਚ ਸ਼ਾਮਲ ਕੀਤਾ ਗਿਆ ਹੈ | ਹੁਣ ਬਲਾਤਕਾਰ ਨੂੰ ਧਾਰਾ-63 ਤਹਿਤ ਪਰਿਭਾਸ਼ਿਤ ਕੀਤਾ ਹੈ। ਧਾਰਾ-64 ‘ਚ ਬਲਾਤਕਾਰ ਦੀ ਸਜ਼ਾ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਮੂਹਿਕ ਬਲਾਤਕਾਰ ਲਈ ਧਾਰਾ-70 ਹੈ। ਜਿਨਸੀ ਸ਼ੋਸ਼ਣ ਦੇ ਅਪਰਾਧ ਨੂੰ ਧਾਰਾ-74 ‘ਚ ਰੱਖਿਆ ਗਿਆ ਹੈ |
ਇਸਦੇ ਨਾਲ ਹੀ ਨਾਬਾਲਗ ਨਾਲ ਬਲਾਤਕਾਰ ਜਾਂ ਸਮੂਹਿਕ ਬਲਾਤਕਾਰ ਦੇ ਮਾਮਲੇ ‘ਚ ਵੱਧ ਤੋਂ ਵੱਧ ਮੌਤ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਇਸਦੇ ਨਾਲ ਹੀ ਧਾਰਾ-77 ‘ਚ ਪਿੱਛਾ ਕਰਨਾ, ਧਾਰਾ-79 ‘ਚ ਦਾਜ ਲਈ ਮੌਤ ਅਤੇ ਧਾਰਾ-84 ‘ਚ ਦਾਜ ਲਈ ਪਰੇਸ਼ਾਨੀ ਦੀ ਪਰਿਭਾਸ਼ਾ ਦਿੱਤੀ ਹੈ। ਵਿਆਹ ਦੇ ਬਹਾਨੇ ਜਾਂ ਵਾਅਦੇ ‘ਤੇ ਰਿਸ਼ਤਾ ਬਣਾਉਣ ਦੇ ਅਪਰਾਧ ਨੂੰ ਬਲਾਤਕਾਰ ਤੋਂ ਵੱਖਰਾ ਅਪਰਾਧ ਬਣਾ ਦਿੱਤਾ ਗਿਆ ਹੈ, ਯਾਨੀ ਇਸ ਨੂੰ ਬਲਾਤਕਾਰ ਦੀ ਪਰਿਭਾਸ਼ਾ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ।