Mandkola

ਪਿੰਡ ਮੰਡਕੋਲਾ ਲਈ ਅਗਲੇ ਵਿੱਤੀ ਸਾਲ ਲਈ 3.6 ਕਰੋੜ ਦੀ ਰਾਸ਼ੀ ਕੀਤੀ ਮਨਜ਼ੂਰ: CM ਮਨੋਹਰ ਲਾਲ ਖੱਟਰ

ਚੰਡੀਗੜ੍ਹ, 12 ਅਪ੍ਰੈਲ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਪਲਵਲ ਪਹੁੰਚ ਗਏ ਹਨ। ਉਹ ਜਨ ਸੰਵਾਦ ਪ੍ਰੋਗਰਾਮ ‘ਚ ਲੋਕਾਂ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕੀਤੀ । ਇਸ ਦੌਰਾਨ ਉਨ੍ਹਾਂ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਰਕਾਰ ਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ । ਮੁੱਖ ਮੰਤਰੀ ਮਨੋਹਰ ਲਾਲ ਖੱਟਰ ਪੇਂਡੂ ਖੇਤਰ ਦਾ ਦੌਰਾ ਕਰ ਰਹੇ ਹਨ | ਬਾਗਪੁਰ ਗੋਵਿੰਦ ਸਿੰਘ ਫਾਰਮ ਵਿਖੇ ਮੁੱਖ ਮੰਤਰੀ ਨਾਲ ਜਨ ਸੰਵਾਦ ਪ੍ਰੋਗਰਾਮ ਵਿੱਚ ਵਿਧਾਇਕ ਦੀਪਕ ਮੰਗਲਾ, ਵਿਧਾਇਕ ਪ੍ਰਵੀਨ ਡਾਗਰ ਸਮੇਤ ਭਾਜਪਾ ਆਗੂ ਮੌਜੂਦ ਰਹੇ ।

ਇਸੇ ਤਹਿਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਪਿੰਡ ਮੰਡਕੋਲਾ ਪਹੁੰਚੇ | ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਬਹੀਨ, ਹਥੀਨ ਅਤੇ ਮੰਡਕੋਲਾ (Mandkola) ਸਮੇਤ ਪੰਜ ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣਾਈਆਂ ਜਾਣਗੀਆਂ ਇਸਦੇ ਨਾਲ ਹੀ ਪਿੰਡ ਦੇ ਸੀਐਚਸੀ ਸੈਂਟਰ ਨੂੰ ਅਪਗ੍ਰੇਡ ਕਰਨ ਦਾ ਕੰਮ ਜਾਰੀ ਹੈ | ਇਸਦੇ ਨਾਲ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਿੰਡ ਵਿੱਚ ਖਰੀਦ ਕੇਂਦਰ ਨੂੰ ਮਨਜ਼ੂਰੀ ਦਿੱਤੀ |

ਮੁੱਖ ਮੰਤਰੀ ਨੇ ਕਿਹਾ ਆਲੇ-ਦੁਆਲੇ ਦੇ 10 ਮਹਾ-ਪਿੰਡਾਂ ‘ਚ ਸੀਵਰੇਜ ਸਿਸਟਮ ਅਤੇ ਛੱਪੜ ਦਾ ਸੁਧਾਰ ਕੀਤਾ ਜਾਵੇਗਾ | ਮੰਡਕੋਲਾ ਵਿੱਚ ਲੋਕ ਨਿਰਮਾਣ ਵਿਭਾਗ ਦੀ ਇਮਾਰਤ ਦੀ ਉਸਾਰੀ ਦਾ ਕੰਮ ਜਾਰੀ ਹੈ | ਮੰਡਕੋਲਾ ਤੋਂ 6 ਕਿਲੋਮੀਟਰ, ਧਤੀਰ-ਮੰਡਕੋਲਾ ਵਿਚਕਾਰ 3.5 ਕਿਲੋਮੀਟਰ ਸੜਕ ਲਈ 3.2 ਕਰੋੜ ਮਨਜ਼ੂਰ ਕੀਤੇ ਗਏ ਹਨ | ਇਸਦੇ ਨਾਲ ਹੀ ਪਿੰਡ ਮੰਡਕੋਲਾ ਲਈ ਅਗਲੇ ਵਿੱਤੀ ਸਾਲ ਲਈ 3.6 ਕਰੋੜ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ।

Mandkola

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੰਡਕੋਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ | ਧਤੀਰ ਪਿੰਡ ਤੋਂ ਮੰਡਕੋਲਾ ਜਾਂਦੇ ਸਮੇਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਧਤੀਰ ਪਿੰਡ ਦੇ ਛੱਪੜ ਦਾ ਮੁਆਇਨਾ ਕੀਤਾ। ਛੱਪੜ ਵਿੱਚ ਪਾਣੀ ਦੀ ਸਫ਼ਾਈ ਲਈ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਹਨ | ਇਸ ਮੌਕੇ ਇਲਾਕਾ ਨਿਵਾਸੀਆਂ ਤੋਂ ਛੱਪੜ ਦੀ ਸਹੀ ਵਰਤੋਂ ਕਰਨ ਸਬੰਧੀ ਸੁਝਾਅ ਵੀ ਲਏ ਗਏ।

ਮੰਡਕੋਲਾ (Mandkola) ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਿੰਡ ਸਯਰੌਲੀ ਵਿੱਚ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ, ਇਸ ਮੌਕੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕੀਤਾ | ਮੰਡਕੋਲਾ ਪਿੰਡ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜਨ ਸੰਵਾਦ ਪ੍ਰੋਗਰਾਮ ਕੀਤਾ | ਮੁੱਖ ਮੰਤਰੀ ਖੁੱਲ੍ਹਾ ਦਰਬਾਰ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਮਨੋਹਰ ਲਾਲ ਨੇ ਪਿੰਡ ਵਾਸੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ |

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜ ਵਿੱਚ ਸਿਆਸਤਦਾਨਾਂ ਦਾ ਅਕਸ ਬਦਲ ਦਿੱਤਾ ਹੈ | ਪ੍ਰਧਾਨ ਮੰਤਰੀ ਆਪਣੇ ਆਪ ਨੂੰ ਪ੍ਰਧਾਨ ਸੇਵਕ ਸਮਝ ਕੇ ਕੰਮ ਕਰ ਰਹੇ ਹਨ | ਸੜਕਾਂ ਅਤੇ ਰਾਜਮਾਰਗਾਂ ਰਾਹੀਂ ਵਿਕਾਸ ਪਿੰਡਾਂ ਤੱਕ ਪਹੁੰਚ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਹਰਿਆਣਾ ‘ਚ ਘਰ-ਘਰ 9 ਲੱਖ ਸਿਲੰਡਰ ਪਹੁੰਚਾਏ ਗਏ ਹਨ |

Scroll to Top