July 5, 2024 12:45 am
Taliban Government

ਅਮਰੀਕਾ ਵਲੋਂ ਜ਼ਬਤ 3.5 ਅਰਬ ਡਾਲਰ ਦੀ ਰਕਮ ਤਾਲਿਬਾਨ ਸਰਕਾਰ ਨੇ ਮੰਗੀ ਵਾਪਸ

ਚੰਡੀਗੜ, 23 ਫਰਵਰੀ 2023: ਅਫਗਾਨਿਸਤਾਨ ਦੀ ਤਾਲਿਬਾਨ (Taliban Government) ਸਰਕਾਰ ਨੇ ਅਮਰੀਕਾ ਤੋਂ 3.5 ਅਰਬ ਡਾਲਰ ਵਾਪਸ ਕਰਨ ਦੀ ਮੰਗ ਕੀਤੀ ਹੈ। ਇਹ ਮੰਗ ਬੁੱਧਵਾਰ ਨੂੰ ਨਿਊਯਾਰਕ ਦੀ ਸੰਘੀ ਅਦਾਲਤ ਦੇ ਫੈਸਲੇ ਤੋਂ ਬਾਅਦ ਉੱਠੀ ਹੈ। ਅਦਾਲਤ ਨੇ ਫੈਸਲਾ ਸੁਣਾਇਆ ਸੀ ਕਿ 9/11 ਹਮਲੇ ਦੇ ਪੀੜਤ ਇਸ ਪੈਸੇ ਦੀ ਵਰਤੋਂ ਨਹੀਂ ਕਰ ਸਕਦੇ।

ਦਰਅਸਲ, ਅਗਸਤ 2021 ਵਿੱਚ, ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਅਮਰੀਕਾ ਨੇ ਅਫਗਾਨ ਜਾਇਦਾਦ ‘ਤੇ ਕਬਜ਼ਾ ਕਰ ਲਿਆ ਸੀ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਸੀ ਕਿ ਉਹ ਇਸ ਦੀ ਵਰਤੋਂ 9/11 ਦੇ ਪੀੜਤ ਪਰਿਵਾਰਾਂ ਦੀ ਮਦਦ ਲਈ ਕਰਨਗੇ। ਤਾਲਿਬਾਨ ‘ਤੇ 9/11 ਦੇ ਕੁਝ ਪੀੜਤ ਪਰਿਵਾਰਾਂ ਵੱਲੋਂ ਮੁਕੱਦਮਾ ਚਲਾਇਆ ਗਿਆ, ਜਿਸ ਨੂੰ ਉਹ ਜਿੱਤ ਵੀ ਗਏ ਸਨ। ਇਹ ਪਰਿਵਾਰ ਇਸ ਪੈਸੇ ਨਾਲ ਕੇਸ ਦੇ ਸਮੇਂ ਲਿਆ ਕਰਜ਼ਾ ਮੋੜਨਾ ਚਾਹੁੰਦੇ ਸਨ।

ਤਾਲਿਬਾਨ ਅਤੇ ਅਮਰੀਕਾ ਦੋਵੇਂ ਹੀ ਕਰਜ਼ੇ ਦੀ ਅਦਾਇਗੀ ਲਈ ਅਫਗਾਨਿਸਤਾਨ ਦੀਆਂ ਜਾਇਦਾਦਾਂ ਦੀ ਵਰਤੋਂ ਨਹੀਂ ਕਰ ਸਕਦੇ। ਦੱਸ ਦਈਏ ਕਿ ਹੁਣ ਤੱਕ ਅਮਰੀਕਾ ਸਮੇਤ ਕਿਸੇ ਵੀ ਦੇਸ਼ ਨੇ ਤਾਲਿਬਾਨ (Taliban Government) ਨੂੰ ਅਫਗਾਨਿਸਤਾਨ ਦੀ ਸਰਕਾਰ ਵਜੋਂ ਮਾਨਤਾ ਨਹੀਂ ਦਿੱਤੀ ਹੈ।ਦੂਜੇ ਪਾਸੇ ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਤਾਲਿਬਾਨ ਸਰਕਾਰ ਦੇ ਬੁਲਾਰੇ ਬਿਲਾਲ ਕਰੀਮੀ ਨੇ ਕਿਹਾ ਕਿ ਇਹ ਤਾਲਿਬਾਨ ਦੀ ਜਾਇਦਾਦ ਹੈ। ਅਮਰੀਕਾ ਨੂੰ ਇਸ ਨੂੰ ਜ਼ਬਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਹ ਪੈਸਾ ਬਿਨਾਂ ਕਿਸੇ ਸ਼ਰਤ ਦੇ ਤੁਰੰਤ ਅਫਗਾਨਿਸਤਾਨ ਦੇ ਲੋਕਾਂ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ।