Haryana

Haryana: ਹਰਿਆਣਾ ਦੀਆਂ 1425 ਸੜਕਾਂ ਦੀ ਮੁਰੰਮਤ ਅਤੇ ਸੁਧਾਰ ਲਈ ਖਰਚੇ ਜਾਣਗੇ 2750 ਕਰੋੜ ਰੁਪਏ: ਡਾ: ਬਨਵਾਰੀ ਲਾਲ

ਚੰਡੀਗੜ੍ਹ, 03 ਜੁਲਾਈ 2024: ਹਰਿਆਣਾ (Haryana) ਦੇ ਲੋਕ ਨਿਰਮਾਣ ਮੰਤਰੀ ਡਾ: ਬਨਵਾਰੀ ਲਾਲ ਨੇ ਕਿਹਾ ਕਿ ਸਾਲ 2024-25 ਦੌਰਾਨ ਸੂਬੇ ਵਿੱ’ਚ 4,655 ਕਿਲੋਮੀਟਰ ਲੰਬਾਈ ਵਾਲੀਆਂ 1,425 ਸੜਕਾਂ ਦੀ ਗੁਣਵੱਤਾ ਅਤੇ ਹਾਲਤ ‘ਚ ਸੁਧਾਰ ਕੀਤਾ ਜਾਵੇਗਾ। ਇਸ ‘ਤੇ ਲਗਭਗ 2,750 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ, ਨਾਬਾਰਡ ਕਰਜ਼ਾ ਸਹਾਇਤਾ ਯੋਜਨਾ ਦੇ ਤਹਿਤ ਲਗਭਗ 700 ਕਿਲੋਮੀਟਰ ਪੇਂਡੂ ਸੜਕਾਂ ਦਾ ਵੀ ਸੁਧਾਰ ਕੀਤਾ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਉਪਰੋਕਤ ਸੜਕਾਂ ‘ਚ 51 ਰਾਜ ਮਾਰਗ ਸ਼ਾਮਲ ਹਨ, ਜਿਨ੍ਹਾਂ ਦੀ ਲੰਬਾਈ 680 ਕਿਲੋਮੀਟਰ ਹੈ ਅਤੇ ਇਨ੍ਹਾਂ ਦੇ ਸੁਧਾਰ ‘ਤੇ ਲਗਭਗ 1000 ਕਰੋੜ ਰੁਪਏ ਖਰਚ ਕੀਤੇ ਜਾਣਗੇ | ਇਸ ਤਰ੍ਹਾਂ 600 ਕਰੋੜ ਰੁਪਏ ਦੀ ਲਾਗਤ ਨਾਲ 725 ਕਿਲੋਮੀਟਰ ਲੰਬੀਆਂ 43 ਪ੍ਰਮੁੱਖ ਜ਼ਿਲ੍ਹਾ ਸੜਕਾਂ, 725 ਕਿਲੋਮੀਟਰ ਲੰਬੀਆਂ 43 ਵੱਡੀਆਂ ਜ਼ਿਲ੍ਹਾ ਸੜਕਾਂ ਨੂੰ 500 ਕਰੋੜ ਰੁਪਏ ਦੀ ਲਾਗਤ ਨਾਲ ਸੁਧਾਰਿਆ ਜਾਵੇਗਾ ਅਤੇ 3,250 ਕਿਲੋਮੀਟਰ ਲੰਬੀਆਂ 1,331 ਹੋਰ ਜ਼ਿਲ੍ਹਾ ਸੜਕਾਂ ਦਾ ਸੁਧਾਰ ਕੀਤਾ ਜਾਵੇਗਾ, ਜਿਸ ‘ਤੇ 1,650 ਕਰੋੜ ਰੁਪਏ ਦੀ ਲਾਗਤ ਆਵੇਗੀ |

ਉਨ੍ਹਾਂ ਕਿਹਾ ਕਿ ਸਤੰਬਰ 2024 ਤੱਕ ਇਨ੍ਹਾਂ ਸੜਕਾਂ ਦੇ ਸੁਧਾਰ ਦਾ ਕੰਮ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ (Haryana) ‘ਚ 1 ਮਾਰਚ 2024 ਤੋਂ 30 ਜੂਨ 2024 ਤੱਕ ਪੈਚ ਵਰਕ ਰਾਹੀਂ ਕਰੀਬ 3400 ਕਿਲੋਮੀਟਰ ਸੜਕਾਂ ਦੀ ਮੁਰੰਮਤ ਕੀਤੀ ਗਈ ਹੈ।

 

Scroll to Top