ਚੰਡੀਗੜ੍ਹ, 11 ਮਈ 2023: ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ BMW ਵੱਲੋਂ ਭਾਰਤੀ ਬਾਜ਼ਾਰ ਵਿੱਚ ਇੱਕ ਨਵੀਂ SUV ਲਾਂਚ ਕੀਤੀ ਗਈ ਹੈ। BMW ਨੇ ਭਾਰਤ ‘ਚ ਨਵੀਂ SUV X3 M50i ਨੂੰ ਲਾਂਚ ਕਰ ਦਿੱਤਾ ਹੈ। ਨਵੀਂ SUV ਨੂੰ ਭਾਰਤ ਵਿੱਚ CBU ਦੇ ਰੂਪ ਵਿੱਚ ਉਪਲਬਧ ਕਰਵਾਇਆ ਗਿਆ ਹੈ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ‘ਚ ਸੀਮਤ ਗਿਣਤੀ ‘ਚ ਯੂਨਿਟ ਉਪਲੱਬਧ ਹੋਣਗੇ।
ਕੰਪਨੀ ਵੱਲੋਂ ਨਵੀਂ SUV ‘ਚ ਤਿੰਨ ਲੀਟਰ ਦਾ ਛੇ-ਸਿਲੰਡਰ ਇਨ-ਲਾਈਨ ਪੈਟਰੋਲ ਇੰਜਣ ਦਿੱਤਾ ਗਿਆ ਹੈ। ਜਿਸ ਨੂੰ M ਟਵਿਨ ਪਾਵਰ ਟਰਬੋ ਨਾਲ ਦਿੱਤਾ ਗਿਆ ਹੈ। ਇਹ SUV ਨੂੰ 355 bhp ਅਤੇ 500 ਨਿਊਟਨ ਮੀਟਰ ਦਾ ਟਾਰਕ ਦਿੰਦਾ ਹੈ। SUV ਨੂੰ ਅੱਠ-ਸਪੀਡ ਆਟੋਮੈਟਿਕ ਸਟੈਪਟ੍ਰੋਨਿਕ ਸਪੋਰਟ ਟ੍ਰਾਂਸਮਿਸ਼ਨ ਦੇ ਨਾਲ ਉਪਲਬਧ ਕਰਵਾਇਆ ਗਿਆ ਹੈ। ਕੰਪਨੀ ਮੁਤਾਬਕ SUV ਨੂੰ ਜ਼ੀਰੋ ਤੋਂ 100 kmph ਦੀ ਰਫਤਾਰ ਫੜਨ ‘ਚ ਸਿਰਫ 4.9 ਸਕਿੰਟ ਦਾ ਸਮਾਂ ਲੱਗਦਾ ਹੈ। ਇਸ ਦੀ ਟਾਪ ਸਪੀਡ ਵੀ 250 ਕਿਲੋਮੀਟਰ ਪ੍ਰਤੀ ਘੰਟਾ ਹੈ।
ਕੰਪਨੀ ਨੇ ਇਸ ‘ਚ ਹਲਕੇ ਕਾਸਮੈਟਿਕ ਬਦਲਾਅ ਕੀਤੇ ਹਨ, ਜਿਸ ਨਾਲ SUV ਸਪੋਰਟੀ ਦਿੱਖ ਦਿੰਦੀ ਹੈ। ਇਸ ਦੇ ਨਾਲ, ਐਮ ਸਪੋਰਟ ਪੈਕੇਜ ਵਿੱਚ ਇੱਕ ਨਵੀਂ ਗ੍ਰਿਲ, ਅਡੈਪਟਿਵ ਹੈੱਡਲਾਈਟਸ, 20-ਇੰਚ ਦੇ ਐਮ ਲਾਈਟ ਅਲਾਏ ਵ੍ਹੀਲਜ਼, ਐਮ ਸਪੋਰਟ ਬ੍ਰੇਕ ਕੈਲੀਪਰਸ ਹਨ। SUV ਨੂੰ 12.3-ਇੰਚ ਟੱਚਸਕਰੀਨ ਸਿਸਟਮ ਮਿਲਦਾ ਹੈ ਅਤੇ ਇਸ ਦੇ ਨਾਲ 12.3-ਇੰਚ ਇੰਸਟਰੂਮੈਂਟ ਕਲਸਟਰ ਵੀ ਉਪਲਬਧ ਹੈ। ਇਸ ‘ਚ ਪੈਨੋਰਾਮਿਕ ਸਨਰੂਫ, ਵਾਇਰਲੈੱਸ ਚਾਰਜਿੰਗ, ਅੰਬੀਨਟ ਲਾਈਟਿੰਗ ਵੀ ਦਿੱਤੀ ਗਈ ਹੈ।