ਅਮਰੀਕਾ, 23 ਮਈ 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਈਫੋਨ ਦੇ ਨਿਰਮਾਣ ਲਈ ਇੱਕ ਵਾਰ ਫਿਰ ਐਪਲ ਕੰਪਨੀ ਨੂੰ ਹਦਾਇਤ ਦਿੱਤੀ ਹੈ | ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਆਈਫੋਨ ਭਾਰਤ ਜਾਂ ਅਮਰੀਕਾ ਤੋਂ ਬਾਹਰ ਕਿਸੇ ਹੋਰ ਦੇਸ਼ ‘ਚ ਬਣਾਏ ਜਾਂਦੇ ਹਨ, ਤਾਂ ਐਪਲ ਉਤਪਾਦਾਂ ‘ਤੇ 25 ਫੀਸਦੀ ਟੈਰਿਫ ਲਗਾਇਆ ਜਾਵੇਗਾ।
ਡੋਨਾਲਡ ਟਰੰਪ ਨੇ ਇਹ ਧਮਕੀ ਸ਼ੁੱਕਰਵਾਰ ਨੂੰ ਟਰੂਥ ਸੋਸ਼ਲ ‘ਤੇ ਪੋਸਟ ਕਰਕੇ ਦਿੱਤੀ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ, ’ਮੈਂ’ਤੁਸੀਂ ਐਪਲ ਦੇ ਟਿਮ ਕੁੱਕ ਨੂੰ ਬਹੁਤ ਪਹਿਲਾਂ ਕਿਹਾ ਸੀ ਕਿ ਮੈਨੂੰ ਉਮੀਦ ਹੈ ਕਿ ਅਮਰੀਕਾ ‘ਚ ਵਿਕਣ ਵਾਲੇ ਉਨ੍ਹਾਂ ਦੇ ਆਈਫੋਨ ਭਾਰਤ ਜਾਂ ਕਿਸੇ ਹੋਰ ਜਗ੍ਹਾ ‘ਤੇ ਨਹੀਂ, ਸਗੋਂ ਅਮਰੀਕਾ ‘ਚ ਬਣਾਏ ਜਾਣਗੇ।’ ਜੇਕਰ ਅਜਿਹਾ ਨਹੀਂ ਹੁੰਦਾ ਹੈ, ਤਾਂ ਐਪਲ ਨੂੰ ਅਮਰੀਕਾ ਨੂੰ ਘੱਟੋ-ਘੱਟ 25 ਫੀਸਦੀ ਟੈਰਿਫ ਦੇਣਾ ਪਵੇਗਾ।
ਕੁਝ ਦਿਨ ਪਹਿਲਾਂ ਡੋਨਾਲਡ ਟਰੰਪ ਨੇ ਐਪਲ ਦੇ ਸੀਈਓ ਟਿਮ ਕੁੱਕ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਭਾਰਤ ‘ਚ ਐਪਲ ਦੇ ਉਤਪਾਦਨ ਦਾ ਵਿਸਤਾਰ ਨਾ ਕਰਨ ਲਈ ਆਖਿਆ ਸੀ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਟਰੰਪ ਨੇ ਦੋਹਾ ‘ਚ ਇੱਕ ਸਮਾਗਮ ‘ਚ ਟਿਮ ਕੁੱਕ ਨੂੰ ਕਿਹਾ ਸੀ ਕਿ ਸਾਨੂੰ ਭਾਰਤ ‘ਚ ਨਿਰਮਾਣ ‘ਚ ਦਿਲਚਸਪੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਆਪਣਾ ਧਿਆਨ ਰੱਖ ਸਕਦੇ ਹਨ ਅਤੇ ਭਾਰਤ ਬਹੁਤ ਵਧੀਆ ਕਰ ਰਿਹਾ ।
ਜਿਕਰਯੋਗ ਹੈ ਕਿ ਡੋਨਾਲਡ ਟਰੰਪ ਦੇ ਚੀਨ ‘ਤੇ ਟੈਰਿਫ ਲਗਾਉਣ ਕਾਰਨ ਐਪਲ ਆਪਣੀਆਂ ਸਪਲਾਈ ਚੇਨਾਂ ਨੂੰ ਐਡਜਸਟ ਕਰ ਰਿਹਾ ਹੈ। ਇਸ ਸਬੰਧ ‘ਚ ਇਹ ਆਈਫੋਨ ਨਿਰਮਾਣ ਨੂੰ ਭਾਰਤ ‘ਚ ਤਬਦੀਲ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਐਪਲ ਭਾਰਤ ‘ਚ ਆਪਣੀ ਨਿਰਮਾਣ ਸਮਰੱਥਾ ਨੂੰ ਲਗਾਤਾਰ ਵਧਾ ਰਿਹਾ ਹੈ। ਇਹ ਕੰਪਨੀ ਦੇਸ਼ ‘ਚ ਫੌਕਸਕੌਨ ਅਤੇ ਵਿਸਟ੍ਰੋਨ ਵਰਗੇ ਕੰਟਰੈਕਟ ਨਿਰਮਾਤਾਵਾਂ ਰਾਹੀਂ ਆਈਫੋਨ ਤਿਆਰ ਕਰਦੀ ਹੈ।
Read More: Harvard University: ਟਰੰਪ ਦੇ ਹਾਰਵਰਡ ਯੂਨੀਵਰਸਿਟੀ ਬਾਰੇ ਫੈਸਲੇ ‘ਤੇ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਹਨੇਰੇ ‘ਚ !