MLA Adarsh ​​Gram Yojana

ਹਰਿਆਣਾ ‘ਚ ਵਿਧਾਇਕ ਆਦਰਸ਼ ਗ੍ਰਾਮ ਯੋਜਨਾ ਤਹਿਤ 25 ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੀ ਰਾਸ਼ੀ ਜਾਰੀ

ਚੰਡੀਗੜ੍ਹ, 20 ਮਾਰਚ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (CM Nayab Singh Saini) ਨੇ ਅੱਜ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਮੂਲ ਮੰਤਰ ਦੀ ਪਾਲਣਾ ਕਰਦਿਆਂ ਵਿਧਾਇਕ ਆਦਰਸ਼ ਗ੍ਰਾਮ ਯੋਜਨਾ (MLA Adarsh ​​Gram Yojana) ਦੇ ਤਹਿਤ ਹਰਿਆਣਾ ਦੇ 25 ਵਿਧਾਨ ਸਭਾ ਹਲਕਿਆਂ ‘ਚ ਵਿਕਾਸ ਕਾਰਜਾਂ ਲਈ ਵਿਧਾਇਕਾਂ ਨੂੰ 1-1 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਹਨ।

ਸੀਐੱਮ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਧਾਇਕ ਆਦਰਸ਼ ਗ੍ਰਾਮ ਯੋਜਨਾ (MLA Adarsh ​​Gram Yojana) ਤਹਿਤ ਬਾਕੀ ਰਹਿੰਦੇ ਵਿਧਾਇਕ ਵੀ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ‘ਚ ਵਿਕਾਸ ਕਾਰਜਾਂ ਦੀ ਸੂਚੀ ਭੇਜਣ ਤਾਂ ਜੋ ਇਹ ਰਕਮ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਜਾਰੀ ਕੀਤੀ ਜਾ ਸਕੇ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇ ਬਜਟ 2025-26 ‘ਚ ਵੀ ਸਾਰੇ ਵਿਧਾਇਕਾਂ ਨੂੰ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ ‘ਚ ਵਿਕਾਸ ਕਾਰਜ ਕਰਵਾਉਣ ਲਈ 5-5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਰਕਮ 3 ਕਿਸ਼ਤਾਂ ‘ਚ ਦਿੱਤੀ ਜਾਵੇਗੀ।

Read More: ਅਗਲੇ 6 ਮਹੀਨਿਆਂ ‘ਚ ਹਰਿਆਣਾ ‘ਚ ਇੱਕ ਵੀ ਸੜਕ ਟੁੱਟੀ ਨਹੀਂ ਮਿਲੇਗੀ: CM ਨਾਇਬ ਸਿੰਘ ਸੈਣੀ

Scroll to Top