Chandigarh

ਚੰਡੀਗੜ੍ਹ ਲੋਕ ਸਭਾ ਸੀਟ ‘ਤੇ ਸਵੇਰੇ 11 ਤੱਕ 25.03 ਫੀਸਦੀ ਹੋਈ ਵੋਟਿੰਗ

ਚੰਡੀਗੜ੍ਹ, 1 ਜੂਨ 2024: ਚੰਡੀਗੜ੍ਹ (Chandigarh) ‘ਚ ਲੋਕ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਸਵੇਰੇ 11 ਵਜੇ ਤੱਕ ਲੋਕ ਸਭਾ ਸੀਟ ‘ਤੇ 25.03 ਫੀਸਦੀ ਵੋਟਿੰਗ ਹੋ ਚੁੱਕੀ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਸੀਟ ਲਈ ਕੁੱਲ 19 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚ ਵੱਡਾ ਮੁਕਾਬਲਾ ਭਾਜਪਾ ਦੇ ਸੰਜੇ ਟੰਡਨ ਅਤੇ ਇੰਡੀਆ ਗਠਜੋੜ ਦੇ ਮਨੀਸ਼ ਤਿਵਾੜੀ ਵਿਚਕਾਰ ਹੈ। ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਆਪਣੇ ਲਈ ਵੋਟ ਨਹੀਂ ਪਾ ਸਕਣਗੇ ਕਿਉਂਕਿ ਉਨ੍ਹਾਂ ਦੀ ਵੋਟ ਪੰਜਾਬ ਦੇ ਲੁਧਿਆਣਾ ਵਿੱਚ ਪੈਂਦੀ ਹੈ।

ਚੰਡੀਗੜ੍ਹ (Chandigarh) ਸੀਟ ‘ਤੇ ਕੁੱਲ 659805 ਵੋਟਰ ਹਨ। ਇਨ੍ਹਾਂ ਵਿੱਚੋਂ 341544 ਪੁਰਸ਼, 318226 ਬੀਬੀਆਂ ਅਤੇ 35 ਟਰਾਂਸਜੈਂਡਰ ਹਨ। ਪਹਿਲੀ ਵਾਰ ਵੋਟਰਾਂ ਦੀ ਗਿਣਤੀ 17977 ਅਤੇ ਅਪਾਹਜ ਵੋਟਰਾਂ ਦੀ ਗਿਣਤੀ 3816 ਹੈ। ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਆਪਣੀ ਵੋਟ ਪਾਈ। ਹਰਿਆਣਾ ਦੇ ਸੀਈਓ ਅਨੁਰਾਗ ਅਗਰਵਾਲ ਨੇ ਵੀ ਵੋਟ ਪਾਈ ਹੈ।

Scroll to Top