Indian students

ਅਮਰੀਕਾ ‘ਚ 23 ਸਾਲਾ ਭਾਰਤੀ ਵਿਦਿਆਰਥਣ ਲਾਪਤਾ, ਪਿਛਲੇ ਹਫ਼ਤੇ ਤੋਂ ਨਹੀਂ ਮਿਲਿਆ ਕੋਈ ਸੁਰਾਗ

ਚੰਡੀਗੜ੍ਹ, 03 ਜੂਨ 2024: ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ (Indian students) ਦਾ ਲਾਪਤਾ ਹੋਣਾ ਜਾਂ ਉਨ੍ਹਾਂ ‘ਤੇ ਹਮਲਾ ਹੋਣਾ ਆਮ ਗੱਲ ਹੋ ਗਈ ਹੈ। ਇੱਥੇ ਭਾਰਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਕੈਲੀਫੋਰਨੀਆ ਵਿੱਚ ਇੱਕ 23 ਸਾਲਾ ਭਾਰਤੀ ਵਿਦਿਆਰਥਣ ਲਾਪਤਾ ਹੈ। ਪਿਛਲੇ ਹਫ਼ਤੇ ਤੋਂ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਨੇ ਉਸ ਨੂੰ ਲੱਭਣ ਲਈ ਲੋਕਾਂ ਦੀ ਮੱਦਦ ਮੰਗੀ ਹੈ।

ਪੁਲਿਸ ਮੁਤਾਬਕ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਾਰਡੀਨੋ (ਸੀਐਸਯੂਐਸਬੀ) ਦੀ ਵਿਦਿਆਰਥਣ (Indian students) ਨਿਤੀਸ਼ਾ ਕੰਦੂਲਾ 28 ਮਈ ਤੋਂ ਲਾਪਤਾ ਹੈ। ਉਸ ਨੂੰ ਆਖਰੀ ਵਾਰ ਲਾਸ ਏਂਜਲਸ ਵਿੱਚ ਦੇਖਿਆ ਗਿਆ ਸੀ ਅਤੇ 30 ਮਈ ਨੂੰ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ, ਸੀਐਸਯੂਐਸਬੀ ਦੇ ਪੁਲਿਸ ਮੁਖੀ ਜੌਨ ਗੁਟੇਰੇਜ਼ ਨੇ ਐਤਵਾਰ ਨੂੰ ਕਿਹਾ।

ਪੁਲਿਸ ਨੇ ਵਿਦਿਆਰਥਣ ਦੀ ਭਾਲ ਲਈ ਇੱਕ ਨੰਬਰ (909) 537-5165 ਵੀ ਜਾਰੀ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਨਿਤੀਸ਼ਾ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਇਸ ਨੰਬਰ ‘ਤੇ ਕਾਲ ਕਰਕੇ ਸੂਚਨਾ ਦਿੱਤੀ ਜਾਵੇ। ਵਿਦਿਆਰਥੀ ਦਾ ਕੱਦ ਪੰਜ ਫੁੱਟ ਛੇ ਇੰਚ ਹੈ, ਵਜ਼ਨ 160 ਪੌਂਡ ਹੈ ਅਤੇ ਅੱਖਾਂ ਕਾਲੀਆਂ ਹਨ।

Scroll to Top