July 5, 2024 12:59 am
Sikkim

ਸਿੱਕਮ ‘ਚ ਅਚਾਨਕ ਆਏ ਹੜ੍ਹ ਕਾਰਨ ਫੌਜ ਦੇ 23 ਜਵਾਨ ਲਾਪਤਾ, ਤਲਾਸ਼ੀ ਮੁਹਿੰਮ ਸ਼ੁਰੂ

ਚੰਡੀਗੜ੍ਹ, 04 ਅਕਤੂਬਰ 2023: ਉੱਤਰੀ ਸਿੱਕਮ (North Sikkim) ਵਿੱਚ ਲਹੋਨਕ ਝੀਲ ਉੱਤੇ ਅਚਾਨਕ ਬੱਦਲ ਫਟਣ ਨਾਲ ਤੀਸਤਾ ਨਦੀ ਵਿੱਚ ਹੜ੍ਹ ਆ ਗਿਆ। ਇਸ ਨਾਲ ਫੌਜ ਦੇ 23 ਜਵਾਨਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਸਥਾਨਕ ਪ੍ਰਸ਼ਾਸਨ ਨੇ ਆਸ-ਪਾਸ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਇਸ ਦੌਰਾਨ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੁੰਗਥਾਂਗ ਡੈਮ ਤੋਂ ਪਾਣੀ ਛੱਡਣ ਕਾਰਨ ਹੇਠਾਂ ਵੱਲ ਪਾਣੀ ਦਾ ਪੱਧਰ ਅਚਾਨਕ 15-20 ਫੁੱਟ ਚੜ ਗਿਆ ਹੈ |

ਇਸ ਦੌਰਾਨ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਸਿੰਗਤਾਮ ਵਿੱਚ ਸਥਿਤੀ ਦਾ ਜਾਇਜ਼ਾ ਲਿਆ। ਭਾਜਪਾ ਆਗੂ ਉਗਯੇਨ ਸੇਰਿੰਗ ਗਯਾਤਸੋ ਭੂਟੀਆ ਨੇ ਕਿਹਾ ਕਿ ਸਿੰਗਟਾਮ ਵਿਚ ਕੋਈ ਜਾਨੀ ਜਾਂ ਸੰਪਤੀ ਦਾ ਨੁਕਸਾਨ ਨਹੀਂ ਹੋਇਆ, ਪਰ ਜਨਤਕ ਜਾਇਦਾਦਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਕੁਝ ਲੋਕਾਂ ਦੇ ਲਾਪਤਾ ਹੋਣ ਦੀ ਵੀ ਸੂਚਨਾ ਹੈ। ਉਨ੍ਹਾਂ ਨੂੰ ਲੱਭਣ ਦੇ ਯਤਨ ਜਾਰੀ ਹਨ।