July 4, 2024 9:13 pm
Lok Sabha seats

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 11 ਵਜੇ ਤੱਕ 23.91 ਫੀਸਦੀ ਵੋਟਿੰਗ ਦਰਜ

ਚੰਡੀਗੜ੍ਹ, 1 ਜੂਨ 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ (Lok Sabha seats) ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਸਵੇਰੇ 11 ਵਜੇ ਤੱਕ 23.91 ਫੀਸਦੀ ਵੋਟਿੰਗ ਹੋਈ। ਇਸ ਦੌਰਾਨ ਫਿਰੋਜ਼ਪੁਰ ਸੀਟ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਦੀ ਈਵੀਐਮ ‘ਤੇ ਵੋਟ ਪਾਉਣ ਦੀ ਵੀਡੀਓ ਵਾਇਰਲ ਹੋਈ ਹੈ। ਉਹ ‘ਆਪ’ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਹਨ।

ਲੁਧਿਆਣਾ, ਗੁਰਦਾਸਪੁਰ ਅਤੇ ਬਠਿੰਡਾ ਵਿੱਚ ਈਵੀਐਮ ਮਸ਼ੀਨਾਂ ਖ਼ਰਾਬ ਹੋਣ ਕਾਰਨ ਵੋਟਾਂ ਪੈਣ ਵਿੱਚ ਦੇਰੀ ਹੋਈ। ਬਠਿੰਡਾ ਵਿੱਚ ਈਵੀਐਮ ਖ਼ਰਾਬੀ ਕਾਰਨ ‘ਆਪ’ ਉਮੀਦਵਾਰ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟ ਪਾਉਣ ਲਈ ਇੰਤਜ਼ਾਰ ਕਰਨਾ ਪਿਆ।

ਪੰਜਾਬ ‘ਚ ਸਵੇਰੇ 11 ਵਜੇ ਤੱਕ ਲੋਕ ਸਭਾ ਸੀਟ ਵਾਰ ਕਿੰਨੀ ਵੋਟਿੰਗ ਹੋਈ:-

ਅੰਮ੍ਰਿਤਸਰ: 20.17 ਫੀਸਦੀ
ਅਨੰਦਪੁਰ ਸਾਹਿਬ: 23.99 ਫੀਸਦੀ
ਬਠਿੰਡਾ: 26.56 ਫੀਸਦੀ
ਫਰੀਦਕੋਟ: 22.41 ਫੀਸਦੀ
ਫਤਿਹਗੜ੍ਹ ਸਾਹਿਬ: 26.69 ਫੀਸਦੀ
ਫ਼ਿਰੋਜ਼ਪੁਰ: 25.73 ਫੀਸਦੀ
ਗੁਰਦਾਸਪੁਰ:24.72 ਫੀਸਦੀ
ਹੁਸ਼ਿਆਰਪੁਰ: 22.74 ਫੀਸਦੀ
ਜਲੰਧਰ: 24.59 ਫੀਸਦੀ
ਖਡੂਰ ਸਾਹਿਬ: 23.46 ਫੀਸਦੀ
ਲੁਧਿਆਣਾ: 22.19 ਫੀਸਦੀ
ਪਟਿਆਲਾ: 25.18 ਫੀਸਦੀ
ਸੰਗਰੂਰ: 26.26 ਫੀਸਦੀ