Chandigarh University

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪੀਜੀ ਬੈਚ ਦੀ ਸਾਲਾਨਾ ਕਨਵੋਕੇਸ਼ਨ ਮੌਕੇ ਵੰਡੀਆਂ 225 ਡਿਗਰੀਆਂ

ਮੋਹਾਲੀ, 16 ਜੂਨ 2023: ਚੰਡੀਗੜ੍ਹ ਯੂਨੀਵਰਸਿਟੀ (Chandigarh University) ਘੜੂੰਆਂ ਨੇ ਆਪਣੇ ਮੁੱਖ ਕੈਂਪਸ ਵਿਖੇ ਓਪਨ ਡਿਸਟੈਂਸ ਲਰਨਿੰਗ ਅਤੇ ਔਨਲਾਈਨ ਲਰਨਿੰਗ ਇਨ ਮੈਨੇਜਮੈਂਟ, ਕੰਪਿਊਟਰ ਐਪਲੀਕੇਸ਼ਨਜ਼, ਆਰਟਸ ਅਤੇ ਕਾਮਰਸ ਦੇ ਪੀਜੀ ਪਾਸਿੰਗ-ਆਊਟ ਬੈਚ, 2022 ਦੀ ਸਲਾਨਾ ਕਨਵੋਕੇਸ਼ਨ ਲਈ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਸੀ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਮੁੱਖ ਸਲਾਹਕਾਰ ਅਤੇ ਸਕਿੱਲਜ਼ ਹੈੱਡ-ਏ.ਡਬਲਯੂ.ਐੱਸ ਇੰਡੀਆ, ਡੀ.ਪੀ. ਸਿੰਘ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ.(ਪ੍ਰੋ.) ਆਰ ਐਸ ਬਾਵਾ, ਪ੍ਰੋ-ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ; ਅਤੇ ਡਾ. ਮਨਪ੍ਰੀਤ ਸਿੰਘ ਮੰਨਾ, ਵਾਈਸ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਵੀ ਹਾਜ਼ਰ ਸਨ। ਕਨਵੋਕੇਸ਼ਨ ਦੌਰਾਨ ਡਿਸਟੈਂਸ ਲਰਨਿੰਗ ਕੋਰਸਾਂ, ਜਿਵੇਂ ਕਿ ਐਮ.ਬੀ.ਏ., ਐਮ.ਸੀ.ਏ., ਐਮ.ਕਾਮ, ਅਤੇ ਐਮ.ਏ. ਅੰਗਰੇਜ਼ੀ ਦੇ ਵਿਦਿਆਰਥੀਆਂ ਨੂੰ ਕੁੱਲ 225 ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।

ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਚੰਡੀਗੜ੍ਹ ਯੂਨੀਵਰਸਿਟੀ (Chandigarh University) ਦੇ ਮੁੱਖ ਸਲਾਹਕਾਰ ਅਤੇ ਸਕਿੱਲਜ਼ ਹੈੱਡ-ਏ.ਡਬਲਯੂ.ਐੱਸ ਇੰਡੀਆ, ਡੀ.ਪੀ. ਸਿੰਘ ਨੇ ਕਿਹਾ, “ਪਿਛਲੇ ਕੁਝ ਸਾਲਾਂ ਦੌਰਾਨ ਸਿੱਖਿਆ ਦਾ ਰੂਪ ਬਦਲਿਆ ਹੈ, ਖਾਸ ਤੌਰ ‘ਤੇ ਮਹਾਂਮਾਰੀ ਦੌਰਾਨ। ਮਹਾਂਮਾਰੀ ਦੌਰਾਨ ਔਨਲਾਈਨ ਅਤੇ ਡਿਸਟੈਂਸ ਸਟੱਡੀ ਮੋਡ ਨੇ ਜੋਰ ਫੜਿਆ ਅਤੇ ਪੋਪੂਲਰ ਹੋ ਗਿਆ। ਰੈਗੂਲਰ ਮੋਡ ਤੋਂ ਔਨਲਾਈਨ ਅਤੇ ਡਿਸਟੈਂਸ ਐਜੂਕੇਸ਼ਨ ਵਿੱਚ ਸਵਿੱਚ ਨੇ, ਵਿਦਿਆਰਥੀਆਂ ਲਈ ਉਹਨਾਂ ਦੀ ਉਮਰ ਜਾਂ ਪੇਸ਼ੇ ਦੀ ਪਰਵਾਹ ਕੀਤੇ ਬਿਨਾਂ ਸਹੂਲਤ ਅਤੇ ਲਚਕਤਾ ਦੋਵਾਂ ਨੂੰ ਯਕੀਨੀ ਬਣਾਇਆ ਹੈ।

ਡੀ.ਪੀ. ਸਿੰਘ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਆਪਣੇ ਔਨਲਾਈਨ ਅਤੇ ਡਿਸਟੈਂਸ ਲਰਨਿੰਗ ਕੋਰਸਾਂ ਰਾਹੀਂ ਸਮਾਜ ਦੇ ਇੱਕ ਹਿੱਸੇ ਨੂੰ ਸਿੱਖਿਅਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਹੁਣ ਸਮਾਂ ਆ ਗਿਆ ਹੈ ਕਿ ਗ੍ਰੈਜੂਏਟ ਦੇਸ਼ ਦੇ ਨਾਗਰਿਕਾਂ ਵਜੋਂ ਆਪਣੀ ਭੂਮਿਕਾ ਨਿਭਾਉਣ ਅਤੇ ਸਬੰਧਤ ਖੇਤਰਾਂ ਵਿੱਚ ਆਪਣੇ ਯੋਗਦਾਨ ਰਾਹੀਂ ਵਿਕਾਸ ਅਤੇ ਉੱਨਤੀ ਵੱਲ ਭਾਰਤ ਦੀ ਅਗਵਾਈ ਕਰਨ।” ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਇਸ ਕਨਵੋਕੇਸ਼ਨ ਸਮਾਰੋਹ ਦੌਰਾਨ 25 ਤੋਂ 57 ਸਾਲ ਤੱਕ ਦੀ ਉਮਰ ਤੱਕ ਦੇ ਵਿਦਿਆਰਥੀਆਂ ਨੇ ਪੋਸਟ ਗ੍ਰੈਜੁਏਸ਼ਨ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਮਰ ਹੁਣ ਸਿੱਖਿਆ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦੀ।“

ਡੀ.ਪੀ. ਸਿੰਘ ਵੱਲੋਂ ਓਪਨ ਡਿਸਟੈਂਸ ਲਰਨਿੰਗ ਅਤੇ ਔਨਲਾਈਨ ਲਰਨਿੰਗ ਕੋਰਸ ਦੇ ਐਮ.ਬੀ.ਏ., ਐਮ.ਸੀ.ਏ., ਐਮ.ਏ. ਅੰਗਰੇਜ਼ੀ ਅਤੇ ਐਮ.ਕਾਮ ਦੇ ਵਿਦਿਆਰਥੀਆਂ ਨੂੰ ਕੁੱਲ 225 ਡਿਗਰੀਆਂ ਪ੍ਰਦਾਨ ਕੀਤੀਆਂ, ਜਿਹਨਾਂ ਵਿੱਚ 135 ਪੁਰਸ਼ ਵਿਦਿਆਰਥੀ ਅਤੇ 90 ਮਹਿਲਾ ਵਿਦਿਆਰਥਣਾਂ ਸ਼ਾਮਿਲ ਸਨ।

Scroll to Top