ਫ੍ਰੈਂਚ ਓਪਨ ਚੈਂਪੀਅਨ

ਸਪੇਨ ਦਾ 22 ਸਾਲਾ ਕਾਰਲੋਸ ਅਲਕਾਰਾਜ਼ ਨੇ ਜਿੱਤਿਆ ਚ ਫ੍ਰੈਂਚ ਓਪਨ ਚੈਂਪੀਅਨ ਦਾ ਖ਼ਿਤਾਬ

ਸਪੇਨ, 09 ਜੂਨ 2025: French Open champion 2025: ਸਪੇਨ ਦਾ 22 ਸਾਲਾ ਟੈਨਿਸ ਖਿਡਾਰੀ ਕਾਰਲੋਸ ਅਲਕਾਰਾਜ਼ ਫ੍ਰੈਂਚ ਓਪਨ ਚੈਂਪੀਅਨ ‘ਚ ਅਲਕਾਰਾਜ਼ ਨੇ ਇਟਲੀ ਦੇ ਜੈਨਿਕ ਸਿਨਰ ਨੂੰ ਪੰਜ ਸੈੱਟਾਂ ‘ਚ ਹਰਾਇਆ।ਅਲਕਾਰਾਜ਼ ਨੇ ਮੈਚ 4-6, 6-7, 6-4, 7-6, 7-6 ਨਾਲ ਆਪਣੇ ਨਾਂ ਕਰ ਲਿਆ। ਕਾਰਲੋਸ ਨੇ ਇੱਥੇ ਆਪਣਾ ਲਗਾਤਾਰ ਦੂਜਾ ਖਿਤਾਬ ਜਿੱਤਿਆ। ਇਸ ਦੇ ਨਾਲ ਅਲਕਾਰਾਜ਼ ਨੇ ਗ੍ਰੈਂਡ ਸਲੈਮ ‘ਚ ਆਪਣਾ ਰਿਕਾਰਡ 5-0 ਨਾਲ ਬਣਾਇਆ ਹੈ। ਯਾਨੀ ਇਹ ਕਾਰਲੋਸ ਦਾ ਪੰਜਵਾਂ ਗ੍ਰੈਂਡ ਸਲੈਮ ਫਾਈਨਲ ਸੀ ਅਤੇ ਉਹ ਪੰਜਵੀਂ ਵਾਰ ਜੇਤੂ ਬਣਿਆ।

ਫ੍ਰੈਂਚ ਓਪਨ ਚੈਂਪੀਅਨ ਦੇ ਜੇਤੂ ਨੂੰ 25 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ, ਜਦੋਂ ਕਿ ਉਪ ਜੇਤੂ ਨੂੰ 13 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਓਪਨ ਯੁੱਗ ‘ਚ ਇਹ ਛੇਵੀਂ ਵਾਰ ਹੋਇਆ ਜਦੋਂ ਕੋਈ ਫਾਈਨਲ ‘ਚ ਪਹਿਲੇ ਦੋ ਸੈੱਟ ਹਾਰਨ ਤੋਂ ਬਾਅਦ ਚੈਂਪੀਅਨ ਬਣਿਆ।

ਇਸ ਵਾਰ ਫ੍ਰੈਂਚ ਓਪਨ ਦੇ ਸਿੰਗਲ ਵਰਗ ਦੇ ਦੋਵੇਂ ਖਿਤਾਬ ਨੰਬਰ-2 ਖਿਡਾਰੀਆਂ ਨੂੰ ਗਏ। ਇਸ ਤੋਂ ਪਹਿਲਾਂ, ਸ਼ਨੀਵਾਰ ਨੂੰ ਵਿਸ਼ਵ ਨੰਬਰ-2 ਕੋਕੋ ਗੌਫ ਨੰਬਰ-1 ਆਰੀਨਾ ਸਬਾਲੇਂਕਾ ਨੂੰ ਹਰਾ ਕੇ ਚੈਂਪੀਅਨ ਬਣੀ। ਹੁਣ ਐਤਵਾਰ ਨੂੰ, ਨੰਬਰ-2 ਅਲਕਾਰਾਜ਼ ਨੇ ਨੰਬਰ-1 ਸਿੰਨਰ ਨੂੰ ਹਰਾ ਕੇ ਇਹ ਕੀਤਾ।

ਓਪਨ ਯੁੱਗ ‘ਚ ਸਿਰਫ਼ ਤੀਜੀ ਵਾਰ ਪੁਰਸ਼ ਸਿੰਗਲਜ਼ ਗ੍ਰੈਂਡ ਸਲੈਮ ਫਾਈਨਲ ਦਾ ਫੈਸਲਾ ਪੰਜਵੇਂ ਸੈੱਟ ਟਾਈ-ਬ੍ਰੇਕ ਦੁਆਰਾ ਕੀਤਾ ਗਿਆ। ਇਸ ਤੋਂ ਪਹਿਲਾਂ, 2020 ਯੂਐਸ ਓਪਨ ‘ਚ ਡੋਮਿਨਿਕ ਥੀਮ ਅਤੇ ਅਲੈਗਜ਼ੈਂਡਰ ਜ਼ਵੇਰੇਵ ਵਿਚਕਾਰ ਫਾਈਨਲ ਟਾਈ-ਬ੍ਰੇਕ ਤੱਕ ਪਹੁੰਚਿਆ, ਜਿਸ ‘ਚ ਥੀਮ ਜੇਤੂ ਰਿਹਾ। ਇਸ ਤੋਂ ਪਹਿਲਾਂ ਵਿੰਬਲਡਨ 2019 ‘ਚ ਜੋਕੋਵਿਚ ਨੇ ਫੈਡਰਰ ਨੂੰ ਪੰਜਵੇਂ ਸੈੱਟ ਟਾਈ-ਬ੍ਰੇਕਰ ‘ਚ ਹਰਾ ਕੇ ਖਿਤਾਬ ਜਿੱਤਿਆ ਸੀ।

Read More: Tennis: 44 ਸਾਲਾ ਖਿਡਾਰਨ ਵੀਨਸ ਵਿਲੀਅਮਜ਼ ਦੀ ਟੈਨਿਸ ਟੂਰਨਾਮੈਂਟ ‘ਚ ਵਾਪਸੀ

Scroll to Top