Indian fishermen

Indian Fishermen Released: ਪਾਕਿਸਤਾਨ ਦੀ ਜੇਲ੍ਹ ‘ਚ ਬੰਦ 22 ਭਾਰਤੀ ਮਛੇਰੇ ਰਿਹਾਅ, ਅੱਜ ਹੋ ਸਕਦੀ ਹੈ ਵਤਨ ਵਾਪਸੀ

ਚੰਡੀਗੜ੍ਹ, 22 ਫਰਵਰੀ 2025: ਪਾਕਿਸਤਾਨ ਦੇ ਕਰਾਚੀ ਦੀ ਮਲੀਰ ਜੇਲ੍ਹ ‘ਚ ਬੰਦ 22 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਛੇਰਿਆਂ ਨੂੰ ਉਨ੍ਹਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਅੱਜ ਇਨ੍ਹਾਂ ਭਾਰਤੀ ਮਛੇਰਿਆਂ ਨੂੰ ਭਾਰਤ ਦੇ ਹਵਾਲੇ ਕੀਤਾ ਜਾ ਸਕਦਾ ਹੈ।

ਪਾਕਿਸਤਾਨੀ ਮੀਡੀਆ ਦੇ ਮੁਤਾਬਕ ਈਧੀ ਫਾਊਂਡੇਸ਼ਨ ਦੇ ਚੇਅਰਮੈਨ ਫੈਸਲ ਈਧੀ ਨੇ ਮਛੇਰਿਆਂ ਨੂੰ ਲਾਹੌਰ ਪਹੁੰਚਣ ਲਈ ਆਵਾਜਾਈ ਦਾ ਪ੍ਰਬੰਧ ਕੀਤਾ। ਉਨ੍ਹਾਂ ਨੇ ਮਛੇਰਿਆਂ ਦੇ ਯਾਤਰਾ ਖਰਚੇ ਚੁੱਕੇ ਅਤੇ ਉਨ੍ਹਾਂ ਨੂੰ ਤੋਹਫ਼ੇ ਅਤੇ ਨਕਦੀ ਵੀ ਪ੍ਰਦਾਨ ਕੀਤੀ। ਮਛੇਰੇ (Indian fishermen) ਲਾਹੌਰ ਤੋਂ ਭਾਰਤ ਵਾਪਸ ਆ ਜਾਣਗੇ।

ਈਦੀ ਫਾਊਂਡੇਸ਼ਨ ਦੇ ਚੇਅਰਮੈਨ ਫੈਸਲ ਨੇ ਦੋਵਾਂ ਸਰਕਾਰਾਂ ਨੂੰ ਮਛੇਰਿਆਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਉਣ ਦੀ ਅਪੀਲ ਕੀਤੀ ਹੈ, ਕਿਉਂਕਿ ਉਨ੍ਹਾਂ ਨੇ ਅਣਜਾਣੇ ‘ਚ ਸਮੁੰਦਰੀ ਸਰਹੱਦ ਪਾਰ ਕਰ ਲਈ ਸੀ। ਈਧੀ ਨੇ ਲੰਬੇ ਸਮੇਂ ਤੱਕ ਜੇਲ੍ਹ ‘ਚ ਰਹਿਣ ਦੌਰਾਨ ਮਛੇਰਿਆਂ ਦੇ ਪਰਿਵਾਰਾਂ ਦੇ ਦੁੱਖਾਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਨੇ ਮਛੇਰਿਆਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਤੁਰੰਤ ਰਿਹਾਅ ਕਰਨ ਅਤੇ ਉਨ੍ਹਾਂ ਨੂੰ ਛੇਤੀ ਵਾਪਸ ਭੇਜਣ ਦੀ ਅਪੀਲ ਕੀਤੀ।

ਜਿਕਰਯੋਗ ਹੈ ਕਿ ਪਾਕਿਸਤਾਨੀ ਅਧਿਕਾਰੀ ਭਾਰਤੀ ਮਛੇਰਿਆਂ ਨੂੰ ਵਾਹਗਾ ਸਰਹੱਦ ਰਾਹੀਂ ਵਾਪਸ ਭੇਜਦੇ ਹਨ। ਜਿੱਥੇ ਭਾਰਤੀ ਅਧਿਕਾਰੀ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਦੀ ਘਰ ਵਾਪਸੀ ਦੀ ਸਹੂਲਤ ਦਿੰਦੇ ਹਨ। ਦੋਵੇਂ ਦੇਸ਼ ਨਿਯਮਿਤ ਤੌਰ ‘ਤੇ ਉਨ੍ਹਾਂ ਮਛੇਰਿਆਂ ਨੂੰ ਗ੍ਰਿਫਤਾਰ ਕਰਦੇ ਹਨ ਜੋ ਅਕਸਰ ਅਣਜਾਣੇ ਵਿੱਚ ਨਿਰਧਾਰਤ ਸਮੁੰਦਰੀ ਸੀਮਾਵਾਂ ਨੂੰ ਪਾਰ ਕਰਦੇ ਹਨ।

1 ਜਨਵਰੀ ਨੂੰ ਦੋਵਾਂ ਦੇਸ਼ਾਂ ਨੇ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ ਕੀਤਾ, ਜਿਸ ਅਨੁਸਾਰ ਪਾਕਿਸਤਾਨ ‘ਚ 266 ਭਾਰਤੀ ਕੈਦੀ ਸਨ, ਜਿਨ੍ਹਾਂ ‘ਚ 49 ਨਾਗਰਿਕ ਕੈਦੀ ਅਤੇ 217 ਮਛੇਰੇ ਸ਼ਾਮਲ ਸਨ। ਇਸ ਦੇ ਨਾਲ ਹੀ ਭਾਰਤੀ ਜੇਲ੍ਹਾਂ ‘ਚ ਲਗਭਗ 462 ਪਾਕਿਸਤਾਨੀ ਕੈਦੀ ਬੰਦ ਹਨ, ਜਿਨ੍ਹਾਂ ‘ਚ 381 ਨਾਗਰਿਕ ਕੈਦੀ ਅਤੇ 81 ਮਛੇਰੇ ਸ਼ਾਮਲ ਹਨ।

Read More: ਸ਼੍ਰੀਲੰਕਾਈ ਨੇਵੀ ਵੱਲੋਂ 11 ਹੋਰ ਭਾਰਤੀ ਮਛੇਰੇ ਗ੍ਰਿਫਤਾਰ, ਇਸ ਸਾਲ 333 ਭਾਰਤੀ ਮਛੇਰੇ ਹੋਏ ਗ੍ਰਿਫਤਾਰ

Scroll to Top