ਚੰਡੀਗੜ੍ਹ, 15 ਅਪ੍ਰੈਲ 2024: ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ 21 ਸੇਵਾਮੁਕਤ ਜੱਜਾਂ (Retired judges) ਨੇ ਭਾਰਤ ਦੇ ਚੀਫ ਜਸਟਿਸ ਡੀ.ਵਾਈ ਚੰਦਰਚੂੜ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿਚ ਨਿਆਂਪਾਲਿਕਾ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ‘ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਚਿੱਠੀ ਲਿਖਣ ਵਾਲਿਆਂ ਵਿੱਚ ਹਾਈ ਕੋਰਟ ਦੇ 17 ਸਾਬਕਾ ਜੱਜ ਅਤੇ ਸੁਪਰੀਮ ਕੋਰਟ ਦੇ ਚਾਰ ਸਾਬਕਾ ਜੱਜ (Retired judges) ਸ਼ਾਮਲ ਹਨ। ਇਹ ਜਾਣਬੁੱਝ ਕੇ ਦਬਾਅ, ਗਲਤ ਜਾਣਕਾਰੀ ਅਤੇ ਜਨਤਕ ਅਪਮਾਨ ਦੁਆਰਾ ਨਿਆਂਪਾਲਿਕਾ ਨੂੰ ਕਮਜ਼ੋਰ ਕਰਨ ਲਈ ਕੁਝ ਸਮੂਹਾਂ ਦੁਆਰਾ ਵਧ ਰਹੇ ਯਤਨਾਂ ਨੂੰ ਉਜਾਗਰ ਕਰਦਾ ਹੈ।
ਫਰਵਰੀ 23, 2025 12:37 ਪੂਃ ਦੁਃ