ਚੰਡੀਗੜ੍ਹ, 30 ਨਵੰਬਰ 2023: ਅਫਰੀਕੀ ਦੇਸ਼ ਯੂਗਾਂਡਾ ਨੇ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ 2024 (T20 World Cup) ਲਈ ਕੁਆਲੀਫਾਈ ਕਰਨ ਦੇ ਨਾਲ-ਨਾਲ ਵਿਸ਼ਵ ਕੱਪ ਖੇਡਣ ਵਾਲੀਆਂ ਸਾਰੀਆਂ ਟੀਮਾਂ ਤੈਅ ਹੋ ਚੁੱਕੀਆਂ ਹਨ | ਯੂਗਾਂਡਾ ਦੀ ਟੀਮ ਪਹਿਲੀ ਵਾਰ ਆਈਸੀਸੀ ਵਿਸ਼ਵ ਕੱਪ ਖੇਡੇਗੀ।ਜਿਕਰਯੋਗ ਹੈ ਕਿ ਯੂਗਾਂਡਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲਾ ਅਫਰੀਕਾ ਦਾ 5ਵਾਂ ਦੇਸ਼ ਬਣ ਗਿਆ ਹੈ |
ਟੀ-20 ਵਿਸ਼ਵ ਕੱਪ 2024 (T20 World Cup) ਲਈ ਏਸ਼ੀਆਈ ਖੇਤਰ ਵਿੱਚੋਂ ਨੇਪਾਲ ਅਤੇ ਓਮਾਨ ਨੇ ਕੁਆਲੀਫਾਈ ਕੀਤਾ ਹੈ | ਇਸ ਟੀ-20 ਵਿਸ਼ਵ ਕੱਪ 2024 ਵਿੱਚ ਕੁੱਲ 20 ਟੀਮਾਂ ਹਿੱਸਾ ਲੈਣ ਜਾ ਰਹੀਆਂ ਹਨ।
ਇਨ੍ਹਾਂ ‘ਚ ਵੈਸਟਇੰਡੀਜ਼, ਅਮਰੀਕਾ, ਅਫਗਾਨਿਸਤਾਨ, ਆਸਟ੍ਰੇਲੀਆ, ਬੰਗਲਾਦੇਸ਼, ਇੰਗਲੈਂਡ, ਭਾਰਤ, ਪਾਕਿਸਤਾਨ, ਦੱਖਣੀ ਅਫਰੀਕਾ, ਸ਼੍ਰੀਲੰਕਾ, ਨਿਊਜ਼ੀਲੈਂਡ ਅਤੇ ਨੀਦਰਲੈਂਡ ਨੂੰ ਆਉਣ ਵਾਲੇ ਟੀ-20 ਵਿਸ਼ਵ ਕੱਪ ਲਈ ਸਿੱਧੀ ਐਂਟਰੀ ਮਿਲੀ ਹੈ।
ਬਾਕੀ ਅੱਠ ਟੀਮਾਂ ਦਾ ਫੈਸਲਾ ਖੇਤਰੀ ਕੁਆਲੀਫਾਇਰ ਰਾਹੀਂ ਕੀਤਾ ਗਿਆ ਹੈ । ਜਦੋਂ ਕਿ ਆਇਰਲੈਂਡ, ਸਕਾਟਲੈਂਡ, ਪਾਪੂਆ ਨਿਊ ਗਿਨੀ, ਕੈਨੇਡਾ, ਨੇਪਾਲ, ਓਮਾਨ, ਨਾਮੀਬੀਆ ਅਤੇ ਯੂਗਾਂਡਾ ਨੇ ਕੁਆਲੀਫਾਇਰ ਰਾਹੀਂ ਅਗਲੇ ਟੀ-20 ਵਿਸ਼ਵ ਕੱਪ ਲਈ ਥਾਂ ਬਣਾਈ ਹੈ।
Presenting the 2⃣0⃣ teams that will battle for ICC Men’s #T20WorldCup 2024
✍: https://t.co/9E00AzjcRN pic.twitter.com/1nu50LOLWQ
— ICC (@ICC) November 30, 2023