ਚੰਡੀਗੜ੍ਹ ,12 ਅਗਸਤ 2021: ਜ਼ੀਰਕਪੁਰ ਪੁਲਿਸ ਵਲੋਂ ਖੇਤਰ ਵਿੱਚ ਵੱਖ-ਵੱਖ ਥਾਵਾਂ ‘ਤੇ ਨਾਕੇਬੰਦੀ ਤੇ ਬਾਰੀਕੀ ਨਾਲ ਚੈਕਿੰਗ ਕਰਨ ਦੌਰਾਨ 10 ਕੁਇੰਟਲ 35 ਕਿੱਲੋ ਤਿਆਰ ਕੀਤੇ ਹੋਏ ਗਾਂਜੇ ਦੀ ਖੇਪ ਬਰਾਮਦ ਕੀਤੀ । ਪੁਲਿਸ ਦੇ ਵਲੋਂ 2 ਨੌਜਵਾਨਾਂ ਨੂੰ ਗਿਰਫ਼ਤਾਰ ਵੀ ਕੀਤਾ ਗਿਆ ।
ਇਸ ਬਾਰੇ ਇੰਸਪੈਕਟਰ ਉਂਕਾਰ ਸਿੰਘ ਬਰਾੜ ਕਿਹਾ ਕਿ ਨਾਕੇਬੰਦੀ ਦੌਰਾਨ ਪਿੰਡ ਸੱਤਾਬਗੜ੍ਹ ਏਅਰਪੋਰਟ ਰੋਡ ‘ਤੇ ਬੋਰੀਆਂ ਨਾਲ ਭਰੇ ਹੋਏ ਇਕ ਟੈਂਪੂ ਦੀ ਜਦੋ ਤਲਾਸ਼ੀ ਕੀਤੀ ਗਈ।ਚੈਕਿੰਗ ਦੌਰਾਨ ਪੁਲਿਸ ਨੂੰ 10 ਕੁਇੰਟਲ 35 ਕਿੱਲੋ ਤਿਆਰ ਕੀਤੇ ਹੋਏ ਗਾਂਜੇ ਦੀ ਖੇਪ ਬਰਾਮਦ ਕੀਤੀ ।
ਪੁਲਸ ਨੇ ਦੋ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੋਸ਼ੀਆਂ ਸੂਰਜ ਕੁਮਾਰ (ਯੂ.ਪੀ) ਅਤੇ ਜਵਾਹਰ ਲਾਲ (ਬਿਹਾਰ) ਤੋਂ ਤਾਲੁਖ ਰੱਖਦੇ ਹਨ । ਪੁਲਿਸ ਦੋਸ਼ੀਆ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |
ਪੁੱਛਗਿੱਛ ਚ ਇਹ ਪਤਾ ਕੀਤਾ ਜਾ ਰਿਹਾ ਕਿ ਨਸ਼ਾ ਕਿੱਥੋਂ ਲਿਆ ਕੇ ਕਿੱਥੇ ਵੇਚਿਆ ਜਾਂਦਾ ਹੈ ਤੇ ਕਿਹੜੇ-2 ਵਿਅਕਤੀ ਇਸ ਨਸ਼ੇ ਦੇ ਵਪਾਰ ਚ ਸ਼ਾਮਲ ਹਨ। ਪੁਲਿਸ ਦੋਸ਼ੀਆ ਦਾ ਪੁਲਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਕਾਰਵਾਈ ਕਰੇਗੀ ।