Site icon TheUnmute.com

ਰਾਜੌਰੀ ‘ਚ ਫੌਜ ਦੇ ਕੈਂਪ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀ ਢੇਰ, 3 ਜਵਾਨ ਸ਼ਹੀਦ

ਰਾਜੌਰੀ

ਚੰਡੀਗੜ੍ਹ 11 ਅਗਸਤ 2022: ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਫੌਜ ਦੇ ਕੈਂਪ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀਆਂ ਨੂੰ ਫੌਜ ਨੇ ਢੇਰ ਕਰ ਦਿੱਤਾ ਹੈ। ਇਸ ਵਿੱਚ ਫੌਜ ਦੇ ਤਿੰਨ ਜਵਾਨ ਵੀ ਸ਼ਹੀਦ ਹੋਏ ਹਨ। ਇਸ ਘਟਨਾ ਨੂੰ 2 ਆਤਮਘਾਤੀ ਹਮਲਾਵਰਾਂ ਨੇ ਅੰਜਾਮ ਦਿੱਤਾ। ਜਿਸ ਨੂੰ ਫੌਜ ਨੇ ਨਾਕਾਮ ਕਰ ਦਿੱਤਾ |

ਜੰਮੂ-ਕਸ਼ਮੀਰ ਦੇ ਪਰਗਲ ‘ਚ ਉੜੀ ਹਮਲੇ ਵਰਗੀ ਸਾਜ਼ਿਸ਼ ਨਾਕਾਮ ਹੋ ਗਈ। ਪਰਗਲ ਕੈਂਪ ਰਾਜੌਰੀ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਹੈ। ਏ.ਡੀ.ਜੀ.ਪੀ ਮੁਕੇਸ਼ ਸਿੰਘ ਨੇ ਦੱਸਿਆ ਕਿ ਦਹਿਲ ਥਾਣੇ ਤੋਂ 6 ਕਿਲੋਮੀਟਰ ਦੂਰ ਹੋਰ ਪਾਰਟੀਆਂ ਨੂੰ ਵੀ ਡੇਰੇ ਵੱਲ ਭੇਜਿਆ ਗਿਆ ਹੈ। ਦੋ ਅੱਤਵਾਦੀ ਮਾਰੇ ਗਏ ਹਨ। ਇਲਾਕੇ ‘ਚ ਸਰਚ ਆਪਰੇਸ਼ਨ ਜਾਰੀ ਹੈ।

ਦੱਸ ਦਈਏ ਕਿ 2016 ‘ਚ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਉੜੀ ‘ਚ ਫੌਜ ਦੇ ਹੈੱਡਕੁਆਰਟਰ ‘ਤੇ ਹਮਲਾ ਕੀਤਾ ਸੀ। ਇਸ ਹਮਲੇ ‘ਚ 19 ਜਵਾਨ ਸ਼ਹੀਦ ਹੋ ਗਏ ਸਨ। ਜਦਕਿ 30 ਦੇ ਕਰੀਬ ਜਵਾਨ ਜ਼ਖਮੀ ਹੋ ਗਏ। ਹਾਲਾਂਕਿ ਜਵਾਬੀ ਕਾਰਵਾਈ ‘ਚ ਚਾਰੇ ਅੱਤਵਾਦੀ ਮਾਰੇ ਗਏ।

Exit mobile version