ਗਾਇਕਾ ਜ਼ੁਬੀਨ ਗਰਗ

ਗਾਇਕਾ ਜ਼ੁਬੀਨ ਗਰਗ ਦੀ ਸ਼ੱਕੀ ਮੌ.ਤ ਮਾਮਲੇ ‘ਚ 2 ਸੁਰੱਖਿਆ ਅਫ਼ਸਰ ਗ੍ਰਿਫਤਾਰ

ਵਿਦੇਸ਼, 10 ਅਕਤੂਬਰ 2025: ਵਿਸ਼ੇਸ਼ ਜਾਂਚ ਟੀਮ (SIT) ਨੇ ਸ਼ੁੱਕਰਵਾਰ ਨੂੰ ਅਸਾਮ ਦੇ ਮਰਹੂਮ ਮਸ਼ਹੂਰ ਗਾਇਕਾ ਜ਼ੁਬੀਨ ਗਰਗ ਦੀ ਸ਼ੱਕੀ ਮੌਤ ਦੇ ਸਬੰਧ ‘ਚ ਉਸਦੇ ਦੋ ਨਿੱਜੀ ਸੁਰੱਖਿਆ ਅਧਿਕਾਰੀਆਂ (PSOs) ਨੂੰ ਗ੍ਰਿਫਤਾਰ ਕੀਤਾ ਹੈ। ਜ਼ੁਬੀਨ ਗਰਗ ਦੇ ਲੰਮੇ ਸਮੇਂ ਤੋਂ ਸੁਰੱਖਿਆ ਅਧਿਕਾਰੀਆਂ ਵਜੋਂ ਸੇਵਾ ਨਿਭਾ ਰਹੇ ਨੰਦੇਸ਼ਵਰ ਬੋਰਾ ਅਤੇ ਪਰੇਸ਼ ਬੈਸ਼ਿਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਨੇ ਦੋਵਾਂ ਨੂੰ ਪਿਛਲੇ ਚਾਰ ਤੋਂ ਪੰਜ ਸਾਲਾਂ ‘ਚ ਗਰਗ ਦੇ ਬੈਂਕ ਖਾਤੇ ਤੋਂ ਕੁੱਲ ₹1 ਕਰੋੜ ਤੋਂ ਵੱਧ ਦੇ ਲੈਣ-ਦੇਣ ਦੇ ਸਬੰਧ ‘ਚ ਗ੍ਰਿਫਤਾਰ ਕੀਤਾ ਹੈ। ਇਸ ;ਚੋਂ, ਬੋਰਾ ਦੇ ਖਾਤੇ ‘ਚ ₹70 ਲੱਖ ਅਤੇ ਬੈਸ਼ਿਆ ਦੇ ਖਾਤੇ ‘ਚ ₹40 ਲੱਖ ਜਮ੍ਹਾਂ ਕੀਤੇ ਗਏ ਸਨ। ਦੋਵਾਂ ਅਧਿਕਾਰੀਆਂ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਸੀ।

ਗਾਇਕ ਦੀ ਮੌਤ ਦੇ ਸਬੰਧ ‘ਚ ਹੁਣ ਤੱਕ ਸੱਤ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਜ਼ੁਬੀਨ ਦਾ ਚਚੇਰਾ ਭਰਾ ਅਤੇ ਡੀਐਸਪੀ ਸੰਦੀਪਨ ਗਰਗ, ਮੈਨੇਜਰ ਸਿਧਾਰਥ ਸ਼ਰਮਾ, ਸਹਿ-ਗਾਇਕ ਅੰਮ੍ਰਿਤਪ੍ਰਭਾ ਮਹੰਤ, ਉੱਤਰ ਪੂਰਬੀ ਭਾਰਤ ਫੈਸਟੀਵਲ ਪ੍ਰਬੰਧਕ ਸ਼ਿਆਮਕਾਨੂ ਮਹੰਤ ਅਤੇ ਬੈਂਡ ਦੇ ਡਰੱਮ ਮਾਸਟਰ ਸ਼ੇਖਰ ਜੋਤੀ ਗੋਸਵਾਮੀ ਸ਼ਾਮਲ ਹਨ।

ਜ਼ੁਬੀਨ 19 ਸਤੰਬਰ ਨੂੰ ਸਿੰਗਾਪੁਰ ‘ਚ ਸਕੂਬਾ ਡਾਈਵਿੰਗ ਕਰਦੇ ਸਮੇਂ ਮੌਤ ਹੋ ਗਈ ‘ਚ ਡੁੱਬ ਗਈ ਸੀ। ਉਸ ਸਮੇਂ ਜ਼ੁਬਿਨ ਕੁੱਲ 17 ਜਣਿਆਂ ਨਾਲ ਕਿਸ਼ਤੀ ‘ਤੇ ਸੀ। ਜਿਸ ਪ੍ਰੋਗਰਾਮ ਲਈ ਜ਼ੁਬਿਨ ਸਿੰਗਾਪੁਰ ਗਿਆ ਸੀ |

Read More: ਗਾਇਕਾ ਜ਼ੁਬੀਨ ਗਰਗ ਮਾਮਲੇ ‘ਚ ਆਇਆ ਨਵਾਂ ਮੋੜ, ਚਚੇਰਾ ਭਰਾ ਗ੍ਰਿਫ਼ਤਾਰ

Scroll to Top