ਭਾਖੜਾ ਨਹਿਰ ‘ਚੋਂ ਮਿਲੇ 2 ਰਾਕੇਟ ਲਾਂਚਰ ਤੇ ਕੁਝ ਨਾਜਾਇਜ਼ ਹਥਿਆਰ

bhakra

ਸਮਾਣਾ 11 ਦਸੰਬਰ 2021 : ਐੱਸ.ਐੱਸ.ਪੀ. ਪਟਿਆਲਾ ਦੀਆਂ ਹਦਾਇਤਾਂ ਅਤੇ ਸੀ.ਆਈ.ਏ. ਅਤੇ ਸਿਟੀ ਪੁਲਸ ਦੀ ਮੌਜੂਦਗੀ ‘ਚ ਗੋਤਾਖੋਰਾਂ (Divers) ਦੀ ਟੀਮ ਨੇ ਸਮਾਣਾ ਕੋਲੋਂ ਲੰਘਦੀ ਭਾਖੜਾ ਨਹਿਰ (Bhakra canal)  ‘ਚੋਂ ਨਾਜਾਇਜ਼ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਕੀਤਾ। ਬਰਾਮਦ ਕੀਤੇ ਗਏ ਹਥਿਆਰਾਂ ‘ਚ 3 ਏਅਰ ਪਿਸਤੌਲ, 1 ਪੁਰਾਣੀ ਬੰਦੂਕ, 2 ਰਾਕੇਟ ਲਾਂਚਰ, 1 ਕੱਟੀ ਹੋਈ ਹੱਥਕੜੀ ਅਤੇ 46 ਜਿੰਦਾ ਕਾਰਤੂਸ ਸ਼ਾਮਲ ਹਨ।
ਗੋਤਾਖੋਰ (Divers) ਟੀਮ ਦੇ ਮੁਖੀ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਨਹਿਰ ‘ਚ ਡੁੱਬੇ ਵਿਅਕਤੀ ਦੀ ਲਾਸ਼ ਦੀ ਤਲਾਸ਼ੀ ਦੌਰਾਨ ਨਹਿਰ ਦੇ ਹੇਠਲੇ ਪਾਸੇ ਉਪਰੋਂ ਹਥਿਆਰ ਪਿਆ ਦੇਖ ਕੇ ਜ਼ਿਲ੍ਹਾ ਪੁਲਸ ਮੁਖੀ ਨੂੰ ਸੂਚਿਤ ਕੀਤਾ ਸੀ | ਅੱਜ ਪੁਲਸ ਦੀ ਹਾਜ਼ਰੀ ‘ਚ ਉਨ੍ਹਾਂ ਦੀ ਟੀਮ ਨੇ ਭਾਖੜਾ ਨਹਿਰ  (Bhakra canal)ਵਿੱਚੋਂ ਹਥਿਆਰਾਂ ਦੀ ਉਕਤ ਕੈਸ਼ ਬਰਾਮਦ ਕੀਤੀ। ਡੀ.ਐਸ.ਪੀ ਜਸਵਿੰਦਰ ਚਾਹਲ ਅਤੇ ਥਾਣਾ ਸਿਟੀ ਦੇ ਕਾਰਜਕਾਰੀ ਐਸ.ਐਚ.ਓ. ਪੂਰਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।