ਚੰਡੀਗੜ, 14 ਅਗਸਤ 2024: ਭਲਕੇ ਆਜ਼ਾਦੀ ਦਿਹਾੜੇ ‘ਤੇ ਲੁਧਿਆਣਾ ‘ਚ ਤਾਇਨਾਤ ਦੋ ਪੁਲਿਸ ਅਫਸਰਾਂ ਨੂੰ ਸੀ.ਐਮ ਮੈਡਲ (CM Medal) ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਅਫਸਰਾਂ ‘ਚ ਲੁਧਿਆਣਾ ਦੇ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਅਤੇ ਸਾਈਬਰ ਸੈੱਲ ਦੇ ਇੰਸਪੈਕਟਰ ਜਤਿੰਦਰ ਸਿੰਘ ਸ਼ਾਮਲ ਹਨ।
ਸੂਬਾ ਪੱਧਰੀ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਸੀਐਮ ਭਗਵੰਤ ਮਾਨ ਦੋਵਾਂ ਨੂੰ ਸਨਮਾਨਿਤ (CM Medal) ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਪਹਿਲਾਂ ਵੀ 5 ਵਾਰ ਡੀਜੀਪੀ ਡਿਸਕ ਨਾਲ ਸਨਮਾਨਿਤ ਹੋ ਚੁੱਕੇ ਹਨ। ਜਸਕਿਰਨਜੀਤ ਸਿੰਘ ਸਾਲ 2001 ‘ਚ ਬਤੌਰ ਇੰਸਪੈਕਟਰ ਪੁਲਿਸ ਫੋਰਸ ‘ਚ ਭਰਤੀ ਹੋਏ ਸਨ |