July 2, 2024 8:39 pm
Drugs

ਗੁਆਂਢੀ ਸੂਬਿਆਂ ਤੋਂ ਪੰਜਾਬ ‘ਚ ਨਸ਼ੇ ਦੀ ਸਪਲਾਈ ਕਰਨ ਵਾਲੇ 2 ਵਿਅਕਤੀ 35 ਕਿੱਲੋ ਭੁੱਕੀ ਸਮੇਤ ਕਾਬੂ

ਸਮਰਾਲਾ, 13 ਫਰਵਰੀ 2023: ਸਮਰਾਲਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਜੋ ਗੁਆਂਢੀ ਸੂਬਿਆਂ ਤੋਂ ਪੰਜਾਬ ਵਿੱਚ ਨਸ਼ੇ (Drugs) ਦੀ ਖੇਪ ਪੁਹੰਚਾਉਣ ਅਤੇ ਇਸ ਕੰਮ ਨੂੰ ਪੈਸੇ ਲੈ ਕੇ ਸਿਰੇ ਚਾੜਦੇ ਸਨ। ਸਥਾਨਕ ਉੱਪ ਪੁਲਿਸ ਕਪਤਾਨ ਵਰਿਆਮ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਨਸ਼ੇ ਦੀ ਖੇਪ ਪੁਹੰਚਾਉਣ ਦਾ ਧੰਦਾ ਕਰਨ ਵਾਲੇ ਇਹ ਗਿਰੋਹ ਦੇ ਦੋ ਵਿਅਕਤੀਆਂ ਨੂੰ ਹੇਡੋਂ ਪੁਲਿਸ ਚੋਂਕੀ ਅੱਗੇ ਵਿਸ਼ੇਸ਼ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ ਹੈ ।

ਉਨਾਂ ਦੱਸਿਆ ਕਿ ਜਦੋਂ ਇਨ੍ਹਾਂ ਦੀ ਹੋਂਡਾ ਸਿਟੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਸ ਦੌਰਾਨ ਪਿਛਲੀ ਸੀਟ ਥੱਲੇ ਇੱਕ ਵਿਸ਼ੇਸ਼ ਤੌਰ ’ਤੇ ਬਾਕਸ ਬਣਾਇਆ ਵਿਖਾਈ ਦਿੱਤਾ, ਉਸ ਵਿੱਚੋਂ 35 ਕਿੱਲੋ ਭੁੱਕੀ ਬਰਾਮਦ ਹੋਈ। ਕਾਰ ਸਵਾਰ ਇਨਾਂ ਵਿਅਕਤੀਆਂ ਜਿਨ੍ਹਾਂ ਵਿੱਚ ਮੁਦਦਿਤ ਕੁਮਾਰ ਅਤੇ ਸੁਭਾਸ਼ ਚੰਦ ਵਾਸੀ ਮੇਰਠ (ਉੱਤਰ ਪ੍ਰਦੇਸ਼) ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਦੇ ਮੁਤਾਬਕ ਇਨਾਂ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਸ ਵਾਰ ਨਸ਼ੇ (Drugs) ਦੀ ਇਹ ਖੇਪ ਹਰਿਆਣਾ ਦੇ ਬਾਰਡਰ ਤੋਂ ਮਾਛੀਵਾੜਾ ਵਿਖੇ ਸਪਲਾਈ ਕਰਨ ਲਈ ਲਿਆਂਦੀ ਗਈ ਸੀ। ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਲੰਬੇ ਸਮੇਂ ਤੋਂ ਇਸ ਧੰਦੇ ਨਾਲ ਜੁੜਿਆ ਹੋਇਆ ਹੈ ਅਤੇ ਨਸ਼ੇ ਦੀ ਖੇਪ ਹਰਿਆਣਾ ਬਾਰਡਰ ਤੋਂ ਪੰਜਾਬ ਵਿੱਚ ਪਹੁੰਚਾਉਣ ਬਦਲੇ 15 ਹਜ਼ਾਰ ਰੁਪਏ ਪ੍ਰਤੀ ਖੇਪ ਵਸੂਲਦਾ ਹੈ। ਉੱਪ ਪੁਲਿਸ ਕਪਤਾਨ ਨੇ ਦੱਸਿਆ ਕਿ ਇਸ ਖੇਪ ਨੂੰ ਅੱਗੇ ਸਪਲਾਈ ਲਈ ਪ੍ਰਾਪਤ ਕਰਨ ਵਾਲੇ ਵਿਅਕਤੀ ਦੀ ਪਛਾਣ ਹੋ ਗਈ ਹੈ ਅਤੇ ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ |