ਚੰਡੀਗੜ੍ਹ, 02 ਅਕਤੂਬਰ 2024: ਲੁਧਿਆਣਾ ਪੁਲਿਸ ਦੀ ਸੀਆਈਏ-2 ਸਟਾਫ ਵੱਲੋਂ ਲਗਜ਼ਰੀ ਕਾਰਾਂ (luxury cars) ’ਤੇ ਜਾਅਲੀ ਨੰਬਰ ਪਲੇਟਾਂ ਲਾ ਕੇ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਵਿਅਕਤੀਆਂ ਦੇ ਕੋਲੋਂ ਕੁੱਲ ਪੰਜ ਕਾਰਾਂ ਬਰਾਮਦ ਕੀਤੀਆਂ ਹਨ। ਬਰਾਮਦ ਕੀਤੀਆਂ ਕਾਰਾਂ ‘ਚ ਜਿਮਨੀ, ਬੀਐਮਡਬਲਯੂ, ਮਰਸਡੀਜ਼, ਇਨੋਵਾ ਅਤੇ ਕ੍ਰੇਟਾ ਸ਼ਾਮਲ ਹਨ। ਇਸਦੇ ਨਾਲ ਹੀ ਪੁਲਿਸ ਨੇ ਜਾਅਲੀ ਨੰਬਰ ਪਲੇਟਾਂ ਅਤੇ ਦਸਤਾਵੇਜ਼ ਵੀ ਬਰਾਮਦ ਕੀਤੇ ਹਨ।
ਪੁਲਿਸ ਨੂੰ ਇੱਕ ਮੁਲਜ਼ਮ ਦੇ ਕੋਲੋਂ ਸਹਾਇਕ ਇੰਸਪੈਕਟਰ ਰੈਂਕ ਦਾ ਇੱਕ ਜਾਅਲੀ ਪੁਲਿਸ ਆਈਡੀ ਕਾਰਡ ਵੀ ਬਰਾਮਦ ਹੋਇਆ ਹੈ। ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ ਅਰਸ਼ ਵਾਸੀ ਰਾਜਗੁਰੂ ਨਗਰ ਅਤੇ ਅਮਰਜੀਤ ਸਿੰਘ ਉਰਫ ਅਮਰ ਵਾਸੀ ਸ਼ਹੀਦ ਕਰਨੈਲ ਸਿੰਘ ਨਗਰ ਵਜੋਂ ਹੋਈ ਹੈ। ਅਰਸ਼ਦੀਪ ਕਾਰਾਂ ਦੀ ਖਰੀਦੋ-ਫਰੋਖਤ ਦਾ ਕਾਰੋਬਾਰ ਕਰਦਾ ਹੈ, ਜਦਕਿ ਅਮਰਜੀਤ ਕਾਰ ਮਕੈਨਿਕ ਹੈ। ਲੁਧਿਆਣਾ ਪੁਲਿਸ ਨੇ ਉਨ੍ਹਾਂ ਦੇ ਸਾਥੀ ਅਮਨਪ੍ਰੀਤ ਸਿੰਘ ਉਰਫ਼ ਸੰਨੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ |
Read More: Jasprit Bumrah: ਜਸਪ੍ਰੀਤ ਬੁਮਰਾਹ ਟੈਸਟ ਰੈਂਕਿੰਗ ‘ਚ ਦੁਨੀਆ ਦਾ ਨੰਬਰ-1 ਗੇਂਦਬਾਜ ਬਣਿਆ
ਇਸ ਮਾਮਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡੀਸੀਪੀ ਇਨਵੈਸਟੀਗੇਸ਼ਨ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮੁਲਜ਼ਮ ਦੂਜੇ ਸੂਬਿਆਂ ਤੋਂ ਵਾਹਨ ਖਰੀਦ (luxury cars) ਕੇ ਬਿਨਾਂ ਐਨਓਸੀ ਲਏ ਇਥੇ ਲਿਆਉਂਦੇ ਸਨ ਅਤੇ ਫਿਰ ਜਾਅਲੀ ਨੰਬਰ ਪਲੇਟ ਲਗਾ ਕੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਸ਼ਹਿਰ ਵਾਸੀਆਂ ਨੂੰ ਵੇਚ ਦਿੰਦੇ ਸਨ।
ਸੀਆਈਏ 2 ਟੀਮ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਅਰਸ਼ਦੀਪ ਦੇ ਕਬਜ਼ੇ ‘ਚੋਂ ਜਾਅਲੀ ਪੁਲਿਸ ਪਛਾਣ ਪੱਤਰ ਬਰਾਮਦ ਕੀਤਾ ਹੈ ਅਤੇ ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮ ਪਿਛਲੇ ਪੰਜ-ਛੇ ਮਹੀਨਿਆਂ ਤੋਂ ਇਸ ਕੰਮ ‘ਚ ਲੱਗੇ ਹੋਏ ਹਨ, ਜਦੋਂ ਕਿ ਤੀਜਾ ਫਰਾਰ ਹੈ। ਮੁਲਜ਼ਮ ਅਮਨਪ੍ਰੀਤ ਉਰਫ਼ ਸੰਨੀ ਪਿਛਲੇ ਕਾਫ਼ੀ ਸਮੇਂ ਤੋਂ ਇਸ ਕੰਮ ‘ਚ ਲੱਗਾ ਹੋਇਆ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਦੋ ਐਫਆਈਆਰ ਦਰਜ ਹਨ।