ਚੰਡੀਗੜ੍ਹ, 29 ਸਤੰਬਰ 2023: ਛੱਤੀਸਗੜ੍ਹ ਪੁਲਿਸ ਨੇ ਸੋਨਾ (gold) ਚੋਰੀ ਮਾਮਲੇ ‘ਚ ਲੋਕੇਸ਼ ਸ਼੍ਰੀਵਾਸ ਅਤੇ ਉਸ ਦੇ ਸਾਥੀ ਸ਼ਿਵ ਚੰਦਰਵੰਸ਼ੀ ਨੂੰ 25 ਕਿਲੋ ਸੋਨੇ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਲੋਕੇਸ਼ ਸ਼੍ਰੀਵਾਸ ਕੋਲੋਂ 25 ਕਿਲੋ ਸੋਨੇ ਤੋਂ ਇਲਾਵਾ ਨਕਦੀ ਅਤੇ ਹੋਰ ਗਹਿਣੇ ਵੀ ਬਰਾਮਦ ਕੀਤੇ ਹਨ। ਦੁਰਗ ਪੁਲਿਸ ਨੇ ਲੋਕੇਸ਼ ਨੂੰ ਕੋਹਕਾ ਤੋਂ ਹਿਰਾਸਤ ਵਿੱਚ ਲਿਆ ਹੈ। ਮੁਲਜ਼ਮ ਲੋਕੇਸ਼ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਦਿੱਲੀ ਦੇ ਜੰਗਪੁਰਾ ਇਲਾਕੇ ਵਿੱਚ ਗਹਿਣਿਆਂ ਦੇ ਸ਼ੋਅਰੂਮ ਵਿੱਚ ਕਰੀਬ 20 ਘੰਟੇ ਰੁਕਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਸਮਾਨ ਦਿੱਲੀ ਵਿੱਚ ਹੋਈ ਚੋਰੀ ਦਾ ਹੈ। ਲੋਕੇਸ਼ ਬਿਲਾਸਪੁਰ ਅਤੇ ਰਾਜਨੰਦਗਾਓਂ ਪੁਲਿਸ ਨੂੰ ਵੀ ਲੋੜੀਂਦਾ ਸੀ। ਇਸ ਤੋਂ ਪਹਿਲਾਂ ਵੀ ਦੁਰਗ ਪੁਲਿਸ ਨੇ ਆਕਾਸ਼ਗੰਗਾ ਵਿੱਚ ਪਰਖ ਜਵੈਲਰਜ਼ ਵਿੱਚ ਹੋਈ ਚੋਰੀ ਦੇ ਮਾਮਲੇ ਵਿੱਚ ਲੋਕੇਸ਼ ਸ਼੍ਰੀਵਾਸ ਨੂੰ 100 ਫੀਸਦੀ ਸਮਾਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੀ। ਫਿਲਹਾਲ ਦੁਰਗ ਪੁਲਿਸ ਇਕ ਹੋਰ ਮਾਮਲੇ ‘ਚ ਲੋਕੇਸ਼ ਸ਼੍ਰੀਵਾਸ ਤੋਂ ਪੁੱਛਗਿੱਛ ਕਰ ਰਹੀ ਹੈ।
ਪੁਲਿਸ ਮੁਤਾਬਕ ਲੋਕੇਸ਼ ਨੇ ਸਾਲ 2021 ‘ਚ ਛੱਤੀਸਗੜ੍ਹ ਦੇ ਦੁਰਗ ਤੋਂ 40 ਕਿਲੋ ਸੋਨਾ (gold) ਚੋਰੀ ਕੀਤਾ ਸੀ। ਮੱਧ ਪ੍ਰਦੇਸ਼ ਪੁਲਿਸ ਇਸ ਮਾਮਲੇ ਵਿੱਚ ਲੋਕੇਸ਼ ਅਤੇ ਉਸਦੇ ਸਾਥੀ ਦੀ ਭਾਲ ਕਰ ਰਹੀ ਸੀ। ਮੱਧ ਪ੍ਰਦੇਸ਼ ਪੁਲਿਸ ਨੇ ਲੋਕੇਸ਼ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੇ ਸਾਥੀ ਨੇ ਦੱਸਿਆ ਸੀ ਕਿ ਲੋਕੇਸ਼ ਦਿੱਲੀ ਤੋਂ ਵੱਡੀ ਚੋਰੀ ਕਰਨ ਗਿਆ ਸੀ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਪੁਲਿਸ ਨੇ ਦਿੱਲੀ ਪੁਲਿਸ ਨੂੰ ਸੂਚਨਾ ਦਿੱਤੀ।
ਮੁਲਜ਼ਮ ਲੋਕੇਸ਼ ਅਤੇ ਉਸ ਦੇ ਸਾਥੀ ਨੇ ਆਂਧਰਾ ਪ੍ਰਦੇਸ਼ ਵਿੱਚ ਵੀ ਵੱਡੀ ਚੋਰੀ ਕੀਤੀ ਸੀ। ਆਂਧਰਾ ਪ੍ਰਦੇਸ਼ ਪੁਲਿਸ ਮੱਧ ਪ੍ਰਦੇਸ਼ ਪਹੁੰਚ ਗਈ ਸੀ। ਇਸ ਤੋਂ ਬਾਅਦ ਦੋਵਾਂ ਬਾਰੇ ਖੁਲਾਸੇ ਹੋਏ। ਮੱਧ ਪ੍ਰਦੇਸ਼ ਪੁਲਿਸ ਨੇ ਦਿੱਲੀ ਪੁਲਿਸ ਨੂੰ ਸੂਚਨਾ ਦਿੱਤੀ ਸੀ। ਜਿਸ ਤੋਂ ਬਾਅਦ ਦਿੱਲੀ ਪੁਲਿਸ ਚੋਰੀ ਦੀ ਇਸ ਸਭ ਤੋਂ ਵੱਡੀ ਵਾਰਦਾਤ ਦਾ ਪਰਦਾਫਾਸ਼ ਕਰ ਸਕੀ।