Heroin

ਕਿਸਾਨ ਦੇ ਖੇਤਾਂ ‘ਚੋਂ ਹੈਰੋਇਨ ਦੇ 2 ਪੈਕਟ ਮਿਲੇ, ਪੁਲਿਸ ਤੇ BSF ਨੇ ਚਲਾਈ ਤਲਾਸ਼ੀ ਮੁਹਿੰਮ

ਗੁਰਦਾਸਪੁਰ, 24 ਅਪ੍ਰੈਲ 2023: ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਥਾਣਾ ਦੋਰਾੰਗਲਾ ਦੇ ਪਿੰਡ ਸ਼ਾਹਪੁਰ ਅਫਗਾਨਾਂ ਵਿੱਚ ਕਣਕ ਦੀ ਵਾਢੀ ਕਰਦੇ ਸਮੇਂ ਇਕ ਵਾਰ ਫਿਰ ਤੋਂ ਇਕ ਕਿਸਾਨ ਨੂੰ ਖੇਤਾਂ ‘ਚੋਂ ਪੀਲੇ ਰੰਗ ਦੇ ਇਕ ਲਿਫਾਫੇ ਵਿਚ ਪੈਕ ਕੀਤੇ ਹੋਏ 2 ਪੈਕਟ ਹੈਰੋਇਨ (Heroin) ਦੇ ਮਿਲੇ ਹਨ। ਪੁਲਿਸ ਨੇ ਹੈਰੋਇਨ ਆਪਣੇ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਕਿਸਾਨ ਪ੍ਰਭਜਿੰਦਰ ਸਿੰਘ ਨੇ ਆਪਣੇ ਖੇਤਾਂ ਵਿੱਚੋਂ ਕਣਕ ਦੀ ਕਟਾਈ ਕਰਦੇ ਸਮੇਂ ਜਦੋਂ ਇਕ ਲਿਫ਼ਾਫ਼ਾ ਦੇਖਿਆ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।ਅਜਿਹਾ ਸ਼ੱਕ ਜਤਾਇਆ ਹੈ ਕਿ ਇਸ ਹੈਰੋਇਨ ਨੂੰ ਪਾਕਿਸਤਾਨ ਦੇ ਭਾਰਤ ਵੱਲ ਮਜੂਦ ਕਿਸੇ ਸਲੀਪਰ ਸੈਲ ਵੱਲੋਂ ਰਾਤ ਨੂੰ ਚੁੱਕਿਆ ਜਾਣਾ ਸੀ ਇਸ ਲਈ ਇਸ ਦੇ ਲਿਫਾਫੇ ਦੇ ਬਾਹਰ ਇੰਡੀਕੇਟਰ ਲਗਾਏ ਗਏ ਸਨ ਪਰ ਕਣਕ ਵੱਡੀ ਹੋਣ ਕਰਕੇ ਇਹ ਲਿਫਾਫਾ ਕਣਕ ਵਿੱਚ ਲੁਕਿਆ ਰਹਿ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੀਲੇ ਰੰਗ ਦੇ ਇਸ ਲਿਫਾਫੇ ਨੂੰ ਕਬਜ਼ੇ ‘ਚ ਲੈ ਕੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਇਲਾਕੇ ਵਿੱਚ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ।

Scroll to Top