Haryana Police

ਹਰਿਆਣਾ ਪੁਲਿਸ ਦੇ 2 ਅਧਿਕਾਰੀਆਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ

ਚੰਡੀਗੜ੍ਹ, 25 ਜਨਵਰੀ 2024: ਗਣਤੰਤਰ ਦਿਹਾੜੇ ਮੌਕੇ ‘ਤੇ ਹਰਿਆਣਾ ਦੇ ਦੋ ਪੁਲਿਸ (Haryana Police) ਅਧਿਕਾਰੀਆਂ ਨੂੰ ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਜਦੋਂ ਕਿ ਇਕ ਪੁਲਿਸ ਅਧਿਕਾਰੀ ਨੂੰ ਗੇਲੰਟਰੀ ਮੈਡਲ ਅਤੇ 6 ਹੋਰ ਪੁਲਿਸ ਕਰਮਚਾਰੀਆਂ ਨੂੰ ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਹਰਿਆਣਾ ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਮੁੱਖ ਦਫਤਰ ਵਿਚ ਕੰਮ ਕਰ ਰਹੇ ਪੁਲਿਸ ਮਹਾਨਿਦੇਸ਼ਕ (ਪ੍ਰਸਾਸ਼ਨ) ਸੰਜੈ ਕੁਮਾਰ ਅਤੇ ਦੱਖਣੀ ਹਰਿਆਣਾ ਦੇ ਰਿਵਾੜੀ ਰੇਂਜ ਵਿਚ ਕੰਮ ਕਰ ਰਹੇ ਪੁਲਿਸ ਮਹਾਨਿਦੇਸ਼ਕ ਰਾਜੇਂਦਰ ਕੁਮਾਰ ਨੂੰ ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।

ਹਰਿਆਦਾ ਪੁਲਿਸ (Haryana Police) ਅਕਾਦਮੀ ਦੇ ਡੀਐਸਪੀ ਪ੍ਰਦੀਪ ਕੁਮਾਰ ਨੂੰ ਸ਼ਲਾਘਾਯੋਗ ਸੇਵਾਵਾਂ ਲਈ ਗੇਲੰਟਰੀ ਮੈਡਲ ਨਾਲ ਨਵਾਜਿਆ ਜਾਵੇਗਾ। ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਹੋਣ ਵਾਲੇ ਹੋਰ ਅਧਿਕਾਰੀਆਂ ਵਿਚ ਸਟੇਟ ਕ੍ਰਾਇਮ ਬਿਊਰੋ ਹਰਿਆਣਾ ਦੇ ਇੰਸਪੈਕਟਰ ਰਾਜੇਂਦਰ, ਸਬ-ਇੰਸਪੈਕਟਰ ਸੀਆਈਡੀ ਹਰਿਆਣਾ ਗੁਨਪਾਲ ਸਿੰਘ, ਸਬ-ਇੰਸਪੈਕਟਰ ਪੀਟੀਸੀ ਸੁਨਾਰਿਆ ਰਵਿੰਦਰ, ਸਹਾਇਕ ਸਬ-ਇੰਸਪੈਕਟਰ ਅੰਬਾਲਾ ਕਵਿਤਾ ਦੇਵੀ, ਸਹਾਇਕ ਸਬ-ਇੰਸਪੈਕਟਰ ਸੀਆਈਡੀ ਹਰਿਆਣਾ ਨਰੇਂਦਰ ਕੁਮਾਰ ਅਤੇ ਸਹਾਇਕ ਸਬ-ਇੰਸਪੈਕਟਰ ਪੰਚਕੂਲਾ ਵਿਜੇਂਦਰ ਸਿੰਘ ਸ਼ਾਮਿਲ ਹਨ।

Scroll to Top