ਸਪੋਰਟਸ, 27 ਸਤੰਬਰ 2025: ਏਸ਼ੀਆ ਕੱਪ 2025 ਦੇ ਫਾਈਨਲ ਮੈਚ ਤੋਂ ਪਹਿਲਾਂ ਹਾਰਦਿਕ ਪੰਡਯਾ ਅਤੇ ਤਿਲਕ ਵਰਮਾ ਜ਼ਖਮੀ ਹੋ ਗਏ ਹਨ। ਅਗਲੇ ਮੈਚ ਲਈ ਹਾਰਦਿਕ ਪੰਡਯਾ ਦੀ ਟੀਮ ‘ਚ ਭਾਗੀਦਾਰੀ ‘ਤੇ ਸਸਪੈਂਸ ਬਣ ਗਿਆ ਹੈ। ਪੰਡਯਾ ਦੀ ਮਾਸਪੇਸ਼ੀਆਂ ‘ਚ ਖਿਚਾਅ ਆ ਗਿਆ ਹੈ। ਫੀਲਡਿੰਗ ਦੌਰਾਨ ਤਿਲਕ ਵਰਮਾ ਦੀ ਲੱਤ ‘ਤੇ ਸੱਟ ਲੱਗੀ ਹੈ। ਫਿਲਹਾਲ ਉਨ੍ਹਾਂ ਦੀ ਫਿੱਟਨੈੱਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਦੋਵੇਂ ਸ਼ੁੱਕਰਵਾਰ ਨੂੰ ਸ਼੍ਰੀਲੰਕਾ ਵਿਰੁੱਧ ਆਖਰੀ ਸੁਪਰ ਫੋਰ ਮੈਚ ‘ਚ ਜ਼ਖਮੀ ਹੋਏ ਸਨ। ਭਾਰਤੀ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਹਾਰਦਿਕ ਦੀ ਸੱਟ ਦੀ ਸਮੀਖਿਆ ਸ਼ਨੀਵਾਰ ਨੂੰ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਭਿਸ਼ੇਕ ਸ਼ਰਮਾ ਨੂੰ ਵੀ ਹੈਮਸਟ੍ਰਿੰਗ ਸਟ੍ਰੇਨ ਦਾ ਸਾਹਮਣਾ ਕਰਨਾ ਪਿਆ ਸੀ, ਪਰ ਹੁਣ ਉਹ ਠੀਕ ਹਨ।
ਸ਼ੁੱਕਰਵਾਰ ਦੇ ਮੈਚ (india vs srilanka) ‘ਚ ਭਾਰਤ ਨੇ ਸੁਪਰ ਓਵਰ ‘ਚ ਸ਼੍ਰੀਲੰਕਾ ਨੂੰ ਹਰਾਇਆ। ਭਾਰਤ ਨੂੰ 3 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ, ਜੋ ਕਿ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਪਹਿਲੀ ਗੇਂਦ ‘ਤੇ ਪ੍ਰਾਪਤ ਕੀਤਾ।)
ਹਾਰਦਿਕ ਪੰਡਯਾ ਇਸ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਲਈ ਨਵੀਂ ਗੇਂਦ ਨਾਲ ਗੇਂਦਬਾਜ਼ੀ ਕਰਦਾ ਹੈ। ਉਨ੍ਹਾਂ ਨੇ ਲਗਭੱਗ ਹਰ ਮੈਚ ‘ਚ ਪਹਿਲਾ ਓਵਰ ਸੁੱਟਿਆ ਹੈ। ਸ਼੍ਰੀਲੰਕਾ ਵਿਰੁੱਧ ਇਸ ਮੈਚ ‘ਚ ਹਾਰਦਿਕ ਨੇ ਪਹਿਲਾ ਓਵਰ ਵੀ ਸੁੱਟਿਆ। ਉਨ੍ਹਾਂ ਨੇ ਇਸ ਓਵਰ ‘ਚ ਕੁਸਲ ਮੈਂਡਿਸ ਦੀ ਮਹੱਤਵਪੂਰਨ ਵਿਕਟ ਵੀ ਲਈ। ਹਾਲਾਂਕਿ, ਹਾਰਦਿਕ ਨੇ ਇਸ ਤੋਂ ਬਾਅਦ ਪੂਰੇ ਮੈਚ ‘ਚ ਇੱਕ ਵੀ ਓਵਰ ਨਹੀਂ ਸੁੱਟਿਆ।
ਸ਼੍ਰੀਲੰਕਾ ਦੀ ਪਾਰੀ ਦਾ ਪਹਿਲਾ ਓਵਰ ਸੁੱਟਣ ਤੋਂ ਬਾਅਦ ਹਾਰਦਿਕ ਪੰਡਯਾ ਮੈਦਾਨ ਛੱਡ ਦਿੱਤਾ ਸੀ। ਰਿੰਕੂ ਸਿੰਘ ਉਸਦੀ ਜਗ੍ਹਾ ਫੀਲਡਿੰਗ ਕਰਨ ਲਈ ਆਇਆ। ਹਾਰਦਿਕ ਇਸ ਤੋਂ ਬਾਅਦ ਵਾਪਸ ਨਹੀਂ ਆਇਆ ਅਤੇ ਇਸੇ ਕਾਰਨ ਰਿੰਕੂ ਨੇ ਸੁਪਰ ਓਵਰ ਦੌਰਾਨ ਵੀ ਫੀਲਡਿੰਗ ਕੀਤੀ ਅਤੇ ਕੈਚ ਲਿਆ।
ਤਿਲਕ ਵਰਮਾ ਵੀ ਜ਼ਖਮੀ
ਤਿਲਕ ਵਰਮਾ ਨੂੰ ਵੀ ਸ਼੍ਰੀਲੰਕਾ ਦੀ ਪਾਰੀ ਦੌਰਾਨ ਜਾਣਾ ਪਿਆ। 10ਵੇਂ ਓਵਰ ਦੀ ਦੂਜੀ ਗੇਂਦ ਤੋਂ ਬਾਅਦ ਅਭਿਸ਼ੇਕ ਬਾਹਰ ਚਲਾ ਗਿਆ। 18ਵੇਂ ਓਵਰ ‘ਚ ਤਿਲਕ ਵਰਮਾ ਨੂੰ ਸੱਟ ਲੱਗੀ।
ਦਾਸੁਨ ਸ਼ਨਾਕਾ ਨੇ ਅਕਸ਼ਰ ਪਟੇਲ ਦੀ ਗੇਂਦ ‘ਤੇ ਮਿਡ-ਵਿਕਟ ‘ਤੇ ਛੱਕਾ ਲਗਾਇਆ। ਤਿਲਕ ਵਰਮਾ ਨੇ ਉੱਚੀ ਛਾਲ ਮਾਰ ਕੇ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਸਦੀ ਲੱਤ ਜ਼ਖਮੀ ਹੋ ਗਈ। ਉਹ ਠੀਕ ਤਰ੍ਹਾਂ ਤੁਰਨ ਤੋਂ ਅਸਮਰੱਥ ਸੀ। ਉਹ ਮੈਦਾਨ ਛੱਡ ਗਿਆ ਅਤੇ ਸ਼ਿਵਮ ਦੂਬੇ ਫੀਲਡਿੰਗ ਲਈ ਆਇਆ।
ਮੋਰਕਲ ਨੇ ਕਿਹਾ ਕਿ ਭਾਰਤੀ ਟੀਮ ਐਤਵਾਰ ਨੂੰ ਦੁਬਈ ‘ਚ ਪਾਕਿਸਤਾਨ ਵਿਰੁੱਧ ਏਸ਼ੀਆ ਕੱਪ ਫਾਈਨਲ ਤੋਂ ਪਹਿਲਾਂ ਕੋਈ ਸਿਖਲਾਈ ਸੈਸ਼ਨ ਨਹੀਂ ਕਰੇਗੀ। ਖਿਡਾਰੀਆਂ ਨੂੰ ਫਿੱਟ ਅਤੇ ਤਾਜ਼ਾ ਰੱਖਣ ਲਈ ਸਮਾਰਟ ਰਣਨੀਤੀਆਂ ਅਪਣਾਈਆਂ ਜਾਣਗੀਆਂ।
ਖਿਡਾਰੀਆਂ ਨੇ ਪਹਿਲਾਂ ਹੀ ਆਈਸ ਬਾਕਸ ‘ਚ ਰਿਕਵਰੀ ਸ਼ੁਰੂ ਕਰ ਦਿੱਤੀ ਹੈ। ਚੰਗੀ ਨੀਂਦ, ਪੂਲ ਸੈਸ਼ਨ ਅਤੇ ਮਾਲਿਸ਼ ਖਿਡਾਰੀਆਂ ਨੂੰ ਫਾਈਨਲ ਲਈ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤਿਆਰ ਕਰਨਗੇ। ਥੋੜ੍ਹੇ ਸਮੇਂ ‘ਚ ਸਮਝਦਾਰੀ ਨਾਲ ਖੇਡਣਾ ਜਿੱਤ ਦੀ ਕੁੰਜੀ ਹੋਵੇਗੀ। ਮੋਰਕਲ ਨੇ ਸ਼੍ਰੀਲੰਕਾ ਵਿਰੁੱਧ ਸੁਪਰ ਓਵਰ ਦੀ ਰੋਮਾਂਚਕ ਜਿੱਤ ਨੂੰ ਫਾਈਨਲ ਲਈ ਸ਼ਾਨਦਾਰ ਤਿਆਰੀ ਦੱਸਿਆ।
Read More: IND ਬਨਾਮ PAK: ਏਸ਼ੀਆ ਕੱਪ ਦੇ ਫਾਈਨਲ ‘ਚ 41 ਸਾਲਾਂ ਬਾਅਦ ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ