ਲੁਧਿਆਣਾ, 10 ਸਤੰਬਰ 2023: ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਐਕਸ਼ਨ ਲੈਂਦੇ ਹੋਏ ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. ਡੀ.ਸੀ.ਪੀ ਇੰਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਮਿਸ ਰੁਪਿੰਦਰ ਕੌਰ ਸਰਾਂ ਪੀ.ਪੀ.ਐਸ. ਏ.ਡੀ.ਸੀ.ਪੀ. ਇੰਨਵੈਸਟੀਗੇਸ਼ਨ ਅਤੇ ਗੁਰਪ੍ਰੀਤ ਸਿੰਘ ਪੀ.ਪੀ.ਐਸ. ਏ.ਸੀ.ਪੀ ਡਿਟੈਕਟਿਵ-ਏ, ਲੁਧਿਆਣਾ ਦੀ ਅਗਵਾਈ ਹੇਠ INSP ਬੇਅੰਤ ਜੁਨੇਜਾ, ਇੰਚਾਰਜ ਕਰਾਇਮ ਬ੍ਰਾਂਚ-2 ਲੁਧਿਆਣਾ ਦੀ ਪੁਲਿਸ ਪਾਰਟੀ ਨੂੰ ਚੈਕਿੰਗ ਦੋਰਾਨ ਇਤਲਾਹ ਮਿਲੀ ਕਿ ਆਜਾਦ ਸਿੰਘ, ਆਸ਼ੂ ਕੁਮਾਰ ਉਰਫ ਆਸ਼ੂ, ਪੁਨੀਤ ਸਿੰਘ ਉਰਫ ਗੁਰੂ ਉਰਫ ਪੰਕਜ ਜੋ ਅਜਾਦ ਕੁਮਾਰ ਦਾ ਜੀਜਾ ਹੈ |
ਪਰਵਿੰਦਰ ਸਿੰਘ ਜੋ ਪੁਨੀਤ ਸਿੰਘ ਉਰਫ ਗੁਰੂ ਉਰਫ ਪੰਕਜ ਦਾ ਜਾਣਕਾਰ ਹੈ ਨਾਲ ਮਿਲਕੇ ਨਜਾਇਜ ਤੌਰ ਤੇ ਸੋਨੇ ਦੀ ਸਮੱਗਲਿੰਗ ਕਰਨ ਦਾ ਧੰਦਾ ਕਰਦੇ ਹਨ।ਆਜਾਦ ਸਿੰਘ ਅਤੇ ਆਸ਼ੂ ਕੁਮਾਰ ਉਰਫ ਆਸ਼ੂ ਅੱਜ ਵੀ ਦੋਨੋ ਜਾਣੇ ਪੁਨੀਤ ਸਿੰਘ ਉਰਫ ਗੁਰੂ ਉਰਫ ਪੰਕਜ ਅਤੇ ਪਰਵਿੰਦਰ ਸਿੰਘ ਵੱਲੋਂ ਭੇਜੀ ਸੋਨੇ ਦੀ ਖੇਪ ਅੰਮ੍ਰਿਤਸਰ ਤੋਂ ਲੈ ਕੇ ਆਏ ਹਨ ਅਤੇ ਗਰੀਨ ਲੈਂਡ ਸਕੂਲ ਜਲੰਧਰ ਬਾਈਪਾਸ ਲੁਧਿਆਣਾ ਨੇੜੇ ਪੈਂਦੇ ਪੈਟਰੋਲ ਪੰਪ ਦੇ ਸਾਹਮਣੇ ਜੀ.ਟੀ.ਰੋਡ ਪਰ ਖੜੇ ਕਿਸੇ ਦੀ ਉਡੀਕ ਕਰ ਰਹੇ ਹਨ।ਜਿਨਾ ਪਾਸ ਨਜਾਇਜ ਅਸਲਾ ਵੀ ਹੈ।ਜਿਸ ਤੇ ਮੁਕੱਦਮਾ ਨੰਬਰ 163 ਮਿਤੀ 09.09.2023 ਅ/ਧ 25/54/59 ਆਰਮਜ ਐਕਟ ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ।