ਫਾਜ਼ਿਲਕਾ, 14 ਮਾਰਚ 2025: ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ‘ਤੇ ਇੱਕ ਵੱਡੀ ਕਾਰਵਾਈ ‘ਚ ਬੀਐਸਐਫ ਨੇ ਐਸਐਸਓਸੀ ਫਾਜ਼ਿਲਕਾ ਦੇ ਤਾਲਮੇਲ ਨਾਲ ਅੱਜ ਪੰਜਾਬ ਸਰਹੱਦ ‘ਤੇ ਇੱਕ ਵੱਡੀ ਤਸਕਰੀ ਦੀ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ 2 ਭਾਰਤੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ, ਬੀਐਸਐਫ ਦੇ ਜਵਾਨਾਂ ਅਤੇ ਐਸਐਸਓਸੀ ਫਾਜ਼ਿਲਕਾ ਨੇ ਇੱਕ ਸਾਂਝਾ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਅਤੇ ਦੁਪਹਿਰ ਲਗਭਗ 02:30 ਵਜੇ, ਜਵਾਨਾਂ ਨੇ ਅਬੋਹਰ ਜ਼ਿਲ੍ਹੇ ਦੇ ਇੱਕ ਫਾਰਮ ਹਾਊਸ ਤੋਂ 02 ਭਾਰਤੀ ਤਸਕਰਾਂ ਨੂੰ 02 ਪਿਸਤੌਲ, 23 ਜ਼ਿੰਦਾ ਕਾਰਤੂਸ (9 ਐਮਐਮ), 02 ਮੈਗਜ਼ੀਨ ਅਤੇ 01 ਬਾਈਕ ਸਮੇਤ ਗ੍ਰਿਫਤਾਰ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਤਸਕਰ ਅਬੋਹਰ ਦੇ ਵਸਨੀਕ ਹਨ ਅਤੇ ਇਸ ਸਮੇਂ ਉਨ੍ਹਾਂ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਵਿਸਥਾਰਤ ਪੁੱਛਗਿੱਛ ਲਈ ਸਥਾਨਕ ਪੁਲਿਸ ਦੀ ਹਿਰਾਸਤ ‘ਚ ਹਨ। ਬੀਐਸਐਫ ਅਤੇ ਐਸਐਸਓਸੀ ਫਾਜ਼ਿਲਕਾ ਦਾ ਇਹ ਸਫਲ ਸਾਂਝਾ ਆਪ੍ਰੇਸ਼ਨ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸਰਹੱਦ ਪਾਰ ਗੈਰ-ਕਾਨੂੰਨੀ ਤਸਕਰੀ ਗਤੀਵਿਧੀਆਂ ਨੂੰ ਖਤਮ ਕਰਨ ਲਈ ਉਨ੍ਹਾਂ ਦੇ ਸਹਿਜ ਤਾਲਮੇਲ ਅਤੇ ਅਣਥੱਕ ਯਤਨਾਂ ਨੂੰ ਦਰਸਾਉਂਦਾ ਹੈ।