Guru Kripa Yatra train

ਅੰਮ੍ਰਿਤਸਰ ਤੋਂ ਪਹਿਲੀ ਗੁਰੂ ਕ੍ਰਿਪਾ ਯਾਤਰਾ ਰੇਲ ਗੱਡੀ ਰਵਾਨਾ, ਦੇਸ਼ ਭਰ ਦੇ ਸਿੱਖ ਤੀਰਥ ਸਥਾਨਾਂ ਦਾ ਕਰਵਾਏਗੀ ਦਰਸ਼ਨ

ਅੰਮ੍ਰਿਤਸਰ, 10 ਅਪ੍ਰੈਲ 2023: ਗੁਰੂ ਕ੍ਰਿਪਾ ਯਾਤਰਾ ਰੇਲ ਗੱਡੀ (Guru Kripa Yatra train) ਦੇਸ਼ ਭਰ ਦੇ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋ ਗਈ ਹੈ। ਇਹ ਟਰੇਨ ਸੋਮਵਾਰ ਸਵੇਰੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ, ਜੋ ਲਗਭਗ 7 ਦਿਨਾਂ ਦਾ ਸਫਰ ਕਰੇਗੀ ਅਤੇ 5100 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਰੇਲ ਗੱਡੀ ਨੂੰ ਲੈ ਕੇ ਸਿੱਖ ਯਾਤਰੀਆਂ ਵਿੱਚ ਭਾਰੀ ਉਤਸ਼ਾਹ ਸੀ।

ਸਿੱਖ ਸ਼ਰਧਾਲੂ ਰੇਲਵੇ ਵੱਲੋਂ ਭਾਰਤ ਗੌਰਵ ਡੀਲਕਸ ਟੂਰਿਸਟ ਟਰੇਨ ਦੀ ਪਹਿਲੀ ਯਾਤਰਾ ਵਿੱਚ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਸ੍ਰੀ ਗੁਰੂ ਨਾਨਕ ਝੀੜਾ ਸਾਹਿਬ (ਬਿਦਰ) ਅਤੇ ਸ੍ਰੀ ਹਰਿਮੰਦਰ ਜੀ ਸਾਹਿਬ (ਪਟਨਾ) ਦੇ ਦਰਸ਼ਨ ਕਰਨਗੇ। ਭਾਰਤ ਗੌਰਵ ਡੀਲਕਸ ਟਰੇਨ ਏਅਰ ਕੰਡੀਸ਼ਨਡ ਅਤੇ ਸਾਰੀਆਂ ਸਹੂਲਤਾਂ ਨਾਲ ਲੈਸ ਹੈ। ਇਸ ਮੌਕੇ ਵਧੀਕ ਡਿਵੀਜ਼ਨਲ ਰੇਲਵੇ ਮੈਨੇਜਰ (ਅਪਰੇਸ਼ਨ) ਬੀਪੀ ਸਿੰਘ, ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਸ਼ੁਭਮ ਕੁਮਾਰ, ਸੀਨੀਅਰ ਲੋਕ ਸੰਪਰਕ ਅਫ਼ਸਰ ਰਾਜੇਸ਼ ਖਰੇ ਅਤੇ ਫਿਰੋਜ਼ਪੁਰ ਡਿਵੀਜ਼ਨ ਅਤੇ ਆਈਆਰਸੀਟੀਸੀ ਦੇ ਅਧਿਕਾਰੀ ਹਾਜ਼ਰ ਸਨ।

Scroll to Top