Gujarat

ਗੁਜਰਾਤ ‘ਚ ਪਹਿਲੇ ਪੜਾਅ ‘ਚ ਹੁਣ ਤੱਕ 19.13 ਫ਼ੀਸਦੀ ਵੋਟਿੰਗ, ਭਾਜਪਾ ਵਲੋਂ ਸੂਬੇ ‘ਚ ਤਾਬੜਤੋੜ ਰੈਲੀਆਂ

ਚੰਡੀਗੜ੍ਹ 01 ਦਸੰਬਰ 2022: ਗੁਜਰਾਤ (Gujarat) ‘ਚ ਪਹਿਲੇ ਪੜਾਅ ‘ਚ 89 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਚੱਲ ਰਹੀ ਹੈ। 19 ਜ਼ਿਲ੍ਹਿਆਂ ਦੀਆਂ ਇਨ੍ਹਾਂ 89 ਵਿਧਾਨ ਸਭਾ ਸੀਟਾਂ ‘ਤੇ ਕੁੱਲ 788 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ। ਇਸਦੇ ਨਾਲ ਹੀ ਚੋਣ ਕਮਿਸ਼ਨ ਦੇ ਅਨੁਸਾਰ 11 ਵਜੇ ਤੱਕ 19.13 ਫ਼ੀਸਦੀ ਵੋਟਿੰਗ ਹੋਈ ਹੈ, ਜਿਸ ਵਿੱਚ ਸਭ ਤੋਂ ਵੱਧ ਤਾਪੀ ਜ਼ਿਲ੍ਹੇ ਵਿਚ 26.47 ਫ਼ੀਸਦੀ ਅਤੇ ਸਭ ਤੋਂ ਘੱਟ ਦੁਆਰਕਾ ਵਿੱਚ 15.86 ਫ਼ੀਸਦੀ ਵੋਟਿੰਗ ਹੋਈ ਹੈ |

ਇਆ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗੁਜਰਾਤ, ਐਂਟੀ ਰੈਡੀਕਲ ਸੈੱਲ ਅਤੇ ਪ੍ਰਧਾਨ ਮੰਤਰੀ ਮੋਦੀ ‘ਤੇ ਕਾਂਗਰਸ ਦੀ ਟਿੱਪਣੀ ਨਾਲ ਜੁੜੇ ਮੁੱਦਿਆਂ ‘ਤੇ ਕਿਹਾ, ‘ਜਦੋਂ ਵੀ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ, ਗੁਜਰਾਤ ਦੇ ਲੋਕਾਂ ਨੇ ਬੈਲਟ ਬਾਕਸ ਰਾਹੀਂ ਜਵਾਬ ਦਿੱਤਾ।

ਗੁਜਰਾਤ ਚੋਣਾਂ ਦੇ ਪ੍ਰਚਾਰ ਲਈ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਹਿਮਦਾਬਾਦ ਦੇ ਸਾਨੰਦ ਵਿੱਚ ਰੋਡ ਸ਼ੋਅ ਕਰਦੇ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਹੁੰਦਿਆਂ ਹੀ ਗੁਜਰਾਤ ਦੀਆਂ ਕਈ ਸਮੱਸਿਆਵਾਂ ਹੱਲ ਹੋ ਗਈਆਂ ਸਨ। ਪਾਣੀ ਦੀ ਸਮੱਸਿਆ ਖਤਮ ਹੋ ਗਈ ਹੈ।ਗੁਜਰਾਤ ਵਿੱਚ ਕਈ ਚੈੱਕ ਡੈਮ ਬਣਾਏ ਗਏ। 24 ਘੰਟੇ ਬਿਜਲੀ ਸਪਲਾਈ ਸ਼ੁਰੂ ਕੀਤੀ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲੋਲ ‘ਚ ਜਨ ਸਭਾ ਦੌਰਾਨ ਕਿਹਾ, ‘ਕਾਂਗਰਸ ਦੇ ਦੋਸਤੋ, ਖੁੱਲ੍ਹੇ ਕੰਨਾਂ ਨਾਲ ਸੁਣੋ, ਲੋਕਤੰਤਰ ‘ਚ ਵਿਸ਼ਵਾਸ ਅਤੇ ਅਵਿਸ਼ਵਾਸ ਤੁਹਾਡਾ ਵਿਸ਼ਾ ਹੈ, ਪਰਿਵਾਰ ਲਈ ਜਿਊਣਾ ਤੁਹਾਡੀ ਮਰਜ਼ੀ ਹੈ, ਪਰ ਇਕ ਗੱਲ ਲਿਖ ਲਵੋ, ਜਿੰਨਾ ਜ਼ਿਆਦਾ ਚਿੱਕੜ ਸੁੱਟੋਗੇ, ਓਨਾ ਹੀ ਕਮਲ ਖ਼ਿੜੇਗਾ।

Scroll to Top