Kanjhawala case

ਕੰਝਾਵਲਾ ਕਾਂਡ ਦੀ ਜਾਂਚ ਲਈ 18 ਟੀਮਾਂ ਗਠਿਤ, ਲੋੜ ਪੈਣ ‘ਤੇ ਮੁਲਜ਼ਮਾਂ ਦਾ ਹੋ ਸਕਦੈ ਨਾਰਕੋ ਟੈਸਟ: ਸਾਗਰ ਪ੍ਰੀਤ ਹੁੱਡਾ

ਚੰਡੀਗੜ੍ਹ 05 ਜਨਵਰੀ 2023: ਦਿੱਲੀ ਦੇ ਕੰਝਾਵਲਾ ਕਾਂਡ (Kanjhawala case) ਦੀ ਜਾਂਚ ਲਈ ਐਸ.ਆਈ.ਟੀ. ਐਸਆਈਟੀ ਡੀਸੀਪੀ ਦੀ ਨਿਗਰਾਨੀ ਹੇਠ ਕੰਮ ਕਰੇਗੀ। ਦੂਜੇ ਪਾਸੇ ਕੰਝਾਵਲਾ ਕੇਸ ਵਿੱਚ ਦਿੱਲੀ ਪੁਲਿਸਅੱਜ ਪੰਜ ਮੁਲਜ਼ਮਾਂ ਨੂੰ ਰੋਹਿਣੀ ਅਦਾਲਤ ਵਿੱਚ ਪੇਸ਼ ਕਰੇਗੀ। ਪੁਲਿਸ ਹਰ ਗਵਾਹ ਅਤੇ ਧਿਰ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ। ਲੋੜ ਪੈਣ ‘ਤੇ ਪੁਲਿਸ ਨਾਰਕੋ ਟੈਸਟ ਵੀ ਕਰਵਾ ਸਕਦੀ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਸ ਮਾਮਲੇ ਵਿਚ ਦੋ ਹੋਰ ਵਿਅਕਤੀ ਸ਼ਾਮਲ ਹਨ |

ਇਸ ਦੇ ਨਾਲ ਹੀ ਕਾਰ ਮਾਲਕ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਵਾਰ-ਵਾਰ ਬਿਆਨ ਬਦਲ ਰਹੇ ਹਨ। ਮ੍ਰਿਤਕ ਦਾ ਕੋਈ ਸਰੀਰਕ ਸ਼ੋਸ਼ਣ ਨਹੀਂ ਹੋਇਆ। ਮਾਮਲੇ ‘ਚ ਪੋਸਟਮਾਰਟਮ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਨਿਧੀ ਇਸ ਕੇਸ ਦੀ ਅਹਿਮ ਚਸ਼ਮਦੀਦ ਗਵਾਹ ਹੈ।

ਸਪੈਸ਼ਲ ਸੀਪੀ ਸਾਗਰ ਪ੍ਰੀਤ ਹੁੱਡਾ ਨੇ ਕਿਹਾ ਕਿ ਉਸ ਨੇ ਇਕ ਮੁਲਜ਼ਮ ਦੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਸਾਡੀਆਂ 18 ਟੀਮਾਂ ਮਾਮਲੇ ਵਿੱਚ ਕੰਮ ਕਰ ਰਹੀਆਂ ਹਨ। ਅਸੀਂ 5 ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਸਪੈਸ਼ਲ ਸੀਪੀ ਸਾਗਰ ਪ੍ਰੀਤ ਹੁੱਡਾ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਵਿੱਚ ਚਸ਼ਮਦੀਦ ਗਵਾਹ ਦੇ ਬਿਆਨ ਦਰਜ ਕਰ ਲਏ ਹਨ। ਅਮਿਤ ਕਾਰ ਚਲਾ ਰਿਹਾ ਸੀ ਅਤੇ ਅਮਿਤ ਕੋਲ ਲਾਇਸੈਂਸ ਨਹੀਂ ਸੀ। ਉਸ ਦੇ ਭਰਾ ਨੇ ਦੂਜੇ ਨੂੰ ਕਾਰ ਚਲਾਉਣ ਬਾਰੇ ਪੁਲਿਸ ਨੂੰ ਦੱਸਣ ਲਈ ਕਿਹਾ। ਇਸਦੇ ਨਾਲ ਹੀ ਸਬੂਤਾਂ ਨਾਲ ਛੇੜਛਾੜ ਕੀਤੀ ਗਈ ਹੈ।

ਇਸ ਮਾਮਲੇ ਨੂੰ ਲੈ ਕੇ ਫੁਟੇਜ ਵਿੱਚ ਇੱਕ ਖਾਸ ਗੱਲ ਇਹ ਹੈ ਕਿ ਉਸ ਸਮੇਂ ਪੀਸੀਆਰ ਵੈਨ ਐਕਟਿਵ ਸੀ ਅਤੇ ਕੰਮ ਕਰ ਰਹੀ ਸੀ। ਦੂਜੇ ਪਾਸੇ ਪੀਸੀਆਰ ਸੂਤਰ ਦੱਸਦੇ ਹਨ ਕਿ ਪੀਸੀਆਰ ਵੈਨ ਬਲੇਨੋ ਕਾਰ ਨੂੰ ਨਹੀਂ ਲੱਭ ਰਹੀ ਸੀ, ਸਗੋਂ ਕਿਸੇ ਹੋਰ ਝਗੜੇ ਦੇ ਸੱਦੇ ’ਤੇ ਸੀ। ਇਹ ਫੁਟੇਜ ਲੈਣ ਵਾਲੇ ਇਲਾਕੇ ਵਿੱਚ ਖੇਤ ਹੋਣ ਕਾਰਨ ਅਕਸਰ ਧੁੰਦ ਵਰਗੀ ਸਥਿਤੀ ਬਣੀ ਰਹਿੰਦੀ ਹੈ।

Scroll to Top