T20 match

ਟੀ-20 ਮੈਚ ‘ਚ ਇਕ ਗੇਂਦ ‘ਤੇ ਬਣੀਆਂ 18 ਦੌੜਾਂ, 5 ਵਾਰ ਸੁੱਟਣੀ ਪਈ ਆਖ਼ਰੀ ਗੇਂਦ

ਚੰਡੀਗੜ੍ਹ, 14 ਜੂਨ 2023: ਤਾਮਿਲਨਾਡੂ ਪ੍ਰੀਮੀਅਰ ਲੀਗ ਦੇ ਇਕ ਮੈਚ (T20 match) ‘ਚ ਆਖਰੀ ਓਵਰ ਦੀ ਆਖਰੀ ਗੇਂਦ ‘ਤੇ 18 ਦੌੜਾਂ ਬਣੀਆਂ। ਸਲੇਮ ਸਪਾਰਟਨਸ ਅਤੇ ਚੇਪੌਕ ਸੁਪਰ ਗਿਲੀਜ਼ ਵਿਚਕਾਰ ਖੇਡੇ ਗਏ ਮੈਚ ਵਿੱਚ ਸਲੇਮ ਸਪਾਰਟਨਸ ਨੇ ਪਹਿਲਾਂ ਫੀਲਡਿੰਗ ਕਰਨੀ ਸੀ। ਟੀਮ ਦਾ ਕਪਤਾਨ ਅਭਿਸ਼ੇਕ ਤੰਵਰ ਆਖਰੀ ਓਵਰ ਕਰ ਰਿਹਾ ਸੀ।

ਚੇਪੌਕ ਸੁਪਰ ਗਿਲੀਜ਼ ਨੇ 5 ਵਿਕਟਾਂ ‘ਤੇ 191 ਦੌੜਾਂ ਬਣਾਈਆਂ। ਓਵਰ ਦੀਆਂ 5 ਗੇਂਦਾਂ ਵਿੱਚ ਸਿਰਫ਼ 8 ਦੌੜਾਂ ਹੀ ਬਣੀਆਂ। ਸੰਜੇ ਯਾਦਵ ਆਖਰੀ ਗੇਂਦ ਦਾ ਸਾਹਮਣਾ ਕਰਨ ਲਈ ਸਟ੍ਰਾਈਕ ਐਂਡ ‘ਤੇ ਸਨ। ਇਕ ਗੇਂਦ ਸੁੱਟਣ ਲਈ ਤੰਵਰ ਨੇ 5 ਗੇਂਦਾਂ ਸੁੱਟੀਆਂ। ਇਸ ਵਿੱਚ 3 ਨੋ ਬਾਲ ਅਤੇ 1 ਵਾਈਡ ਸੀ। ਮੈਚ ਦੌਰਾਨ ਤੰਵਰ ਨੇ ਯਾਰਕਰ ਸੁੱਟਿਆ, ਸੰਜੇ ਆਊਟ ਹੋ ਗਿਆ। ਅੰਪਾਇਰ ਨੇ ਇਸ ਨੂੰ ਨੋ ਬਾਲ ਕਰਾਰ ਦਿੱਤਾ ਜਿਸ ਤੋਂ 1 ਦੌੜ ਮਿਲੀ | ਤੰਵਰ ਨੇ ਫਿਰ ਫੁਲ ਟਾਸ ਗੇਂਦ ਸੁੱਟੀ, ਇਸ ‘ਤੇ ਸੰਜੇ ਨੇ ਛੱਕਾ ਲਗਾਇਆ ਅਤੇ ਅੰਪਾਇਰ ਨੇ ਇਸ ਨੂੰ ਨੋ ਬਾਲ ਦੇ ਦਿੱਤਾ ਅਤੇ 7 ਦੌੜਾਂ ਬਣੀਆਂ |

ਤੰਵਰ ਨੇ ਫਿਰ ਯਾਰਕਰ ਸੁੱਟੀ, ਸੰਜੇ ਨੇ ਦੋ ਦੌੜਾਂ ਬਣਾਈਆਂ। ਅੰਪਾਇਰ ਨੇ ਇਸ ਨੂੰ ਨੋ ਬਾਲ ਵੀ ਦੇ ਦਿੱਤੀ ਅਤੇ 3 ਦੌੜਾਂ ਬਣੀਆਂ | ਤੰਵਰ ਨੇ ਇਸ ਗੇਂਦ ਨੂੰ ਵਾਈਡ ਸੁੱਟੀ ਅਤੇ 1 ਦੌੜ ਮਿਲੀ | 19.6 ਤੰਵਰ ਨੇ ਯਾਰਕਰ ਗੇਂਦਬਾਜ਼ੀ ਕੀਤੀ, ਸੰਜੇ ਨੇ ਛੱਕਾ ਮਾਰਿਆ | ਇਸ ਤਰਾਂ ਇੱਕ ਗੇਂਦ ਵਿੱਚ 18 ਦੌੜਾਂ ਬਣ ਗਈਆਂ |

ਇਸਤੋਂ ਪਹਿਲਾਂ 2012-13 ਦੇ ਬਿਗ ਬੈਸ਼ ਮੈਚ (T20 match) ਵਿੱਚ ਮੈਲਬੋਰਨ ਸਟਾਰਸ ਅਤੇ ਹੋਬਾਰਟ ਹਰੀਕੇਨਜ਼ ਵਿਚਕਾਰ ਖੇਡੇ ਗਏ, ਕਲਿੰਟ ਮੈਕਕੋਏ ਨੇ ਇੱਕ ਗੇਂਦ ਵਿੱਚ 14 ਦੌੜਾਂ ਦਿੱਤੀਆਂ ਸਨ । ਇਸ ਮੈਚ ‘ਚ ਮੈਲਬੌਰਨ ਸਟਾਰਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 3 ਵਿਕਟਾਂ ‘ਤੇ 203 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਬਾਅਦ ‘ਚ ਬੱਲੇਬਾਜ਼ੀ ਕਰਦੇ ਹੋਏ ਹੋਬਾਰਟ ਹਰੀਕੇਨਜ਼ ਨੇ 9 ਵਿਕਟਾਂ ‘ਤੇ 184 ਦੌੜਾਂ ਬਣਾਈਆਂ।

Scroll to Top