July 7, 2024 7:58 pm
Gitanjali Rao

17 ਸਾਲਾ ਭਾਰਤੀ ਮੂਲ ਦੀ ਗੀਤਾਂਜਲੀ ਰਾਓ ਨੂੰ ਅਮਰੀਕਾ ਦੀ ਪਹਿਲੀ ਮਹਿਲਾ ਨੇ ਕੀਤਾ ਸਨਮਾਨਿਤ

ਚੰਡੀਗੜ੍ਹ, 12 ਅਕਤੂਬਰ, 2023: ਅਮਰੀਕਾ ਦੀ ਫਸਟ ਲੇਡੀ ਜਿਲ ਬਾਈਡਨ ਨੇ 17 ਸਾਲਾ ਭਾਰਤੀ-ਅਮਰੀਕੀ ਵਿਗਿਆਨੀ ਗੀਤਾਂਜਲੀ ਰਾਓ (Gitanjali Rao) ਅਤੇ ਦੇਸ਼ ਭਰ ਦੀਆਂ 14 ਹੋਰ ਕੁੜੀਆਂ ਨੂੰ ਆਪਣੇ ਭਾਈਚਾਰਿਆਂ ਵਿੱਚ ਬਦਲਾਅ ਲਿਆਉਣ ਅਤੇ ਬਿਹਤਰ ਭਵਿੱਖ ਬਣਾਉਣ ਲਈ ਸਨਮਾਨਿਤ ਕੀਤਾ ਗਿਆ ਹੈ ।

ਅੰਤਰਰਾਸ਼ਟਰੀ ਵਾਲਿਕਾ ਦਿਵਸ ਦੇ ਮੌਕੇ ‘ਤੇ ਬੁੱਧਵਾਰ ਨੂੰ ਵ੍ਹਾਈਟ ਹਾਊਸ ‘ਚ ਪਹਿਲਾ ‘ਗਰਲਜ਼ ਲੀਡਿੰਗ ਚੇਂਜ’ ਸਮਾਗਮ ਕਰਵਾਇਆ ਗਿਆ, ਜਿਸ ਵਿਚ ਗੀਤਾਂਜਲੀ ਨੂੰ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਤੋਂ ਬਾਅਦ ਗੀਤਾਂਜਲੀ ਰਾਓ ਨੇ ਕਿਹਾ, ‘ਵ੍ਹਾਈਟ ਹਾਊਸ ‘ਚ ‘ਗਰਲਜ਼ ਲੀਡਿੰਗ ਚੇਂਜ’ ਸਮਾਗਮ ਦਾ ਜਸ਼ਨ ਮਨਾਉਣਾ ਮੇਰੇ ਲਈ ਸਨਮਾਨ ਦੀ ਗੱਲ ਹੈ।

ਵ੍ਹਾਈਟ ਹਾਊਸ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਜਿਲ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ, “ਵ੍ਹਾਈਟ ਹਾਊਸ ਵਿੱਚ ਤਬਦੀਲੀ ਦੀ ਅਗਵਾਈ ਕਰਨ ਵਾਲੀਆਂ ਕੁੜੀਆਂ ਦੇ ਇਸ ਅਸਾਧਾਰਨ ਸਮੂਹ ਦਾ ਸਨਮਾਨ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ।

ਗੀਤਾਂਜਲੀ ਰਾਓ (Gitanjali Rao) ਹਾਈਲੈਂਡਸ ਰੈਂਚ, ਕੋਲੋਰਾਡੋ ਵਿੱਚ ਰਹਿਣ ਵਾਲੀ ਇੱਕ ਨੌਜਵਾਨ ਵਿਗਿਆਨੀ ਹੈ, ਜਿਸਨੇ ਸੀਸਾ ਸੰਦੂਸ਼ਣ ਦਾ ਪਤਾ ਲਗਾਉਣ ਵਾਲੇ ਮਹੱਤਵਪੂਰਨ ਯੰਤਰ ਨੇ ਉਸਨੂੰ EPA ਪ੍ਰੈਜ਼ੀਡੈਂਟ ਅਵਾਰਡ ਅਤੇ ਡਿਸਕਵਰੀ ਐਜੂਕੇਸ਼ਨ/3M ਦੁਆਰਾ ਅਮਰੀਕਾ ਦਾ ਚੋਟੀ ਦਾ ਨੌਜਵਾਨ ਵਿਗਿਆਨੀ ਪੁਰਸਕਾਰ ਮਿਲਿਆ ।