July 7, 2024 3:37 pm
Bihar

ਬਿਹਾਰ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 16 ਜਣਿਆਂ ਦੀ ਮੌਤ, ਕਈ ਜਣਿਆਂ ਦੀ ਹਾਲਤ ਗੰਭੀਰ

ਚੰਡੀਗੜ੍ਹ, 15 ਅਪ੍ਰੈਲ 2023: ਬਿਹਾਰ (Bihar) ਵਿੱਚ ਇੱਕ ਵਾਰ ਫਿਰ ਜ਼ਹਿਰੀਲੀ ਸ਼ਰਾਬ ਦਾ ਕਹਿਰ ਸਾਹਮਣੇ ਆਇਆ ਹੈ। ਮੋਤੀਹਾਰੀ ‘ਚ 16 ਜਣਿਆਂ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਜਦਕਿ ਛੇ ਤੋਂ ਵੱਧ ਜਣੇ ਬਿਮਾਰ ਹਨ। ਬਿਮਾਰ ਲੋਕਾਂ ਦੇ ਅਨੁਸਾਰ ਇਨ੍ਹਾਂ ਸਾਰਿਆਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈ ਹੈ।

ਮੋਤੀਹਾਰੀ ਦੇ ਤੁਰਕੌਲੀਆ, ਹਰਸਿੱਧੀ ਅਤੇ ਪਹਾੜਪੁਰ ਥਾਣਿਆਂ ‘ਚ ਸ਼ੁੱਕਰਵਾਰ ਨੂੰ ਦੋ ਮੌਤਾਂ ਹੋਈਆਂ। ਕੁਝ ਦਾ ਪੋਸਟਮਾਰਟਮ ਨਹੀਂ ਹੋਇਆ। ਪ੍ਰਸ਼ਾਸਨ ਡਾਇਰੀਆ ਦੱਸ ਰਿਹਾ ਹੈ । ਫਿਰ ਸ਼ਨੀਵਾਰ ਦੁਪਹਿਰ ਤੱਕ 16 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਉਮਰ 19 ਤੋਂ 48 ਸਾਲ ਦੇ ਵਿਚਕਾਰ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 11 ਜਣਿਆਂ ਦੀ ਮੌਤ ਤੁਰਕੌਲੀਆ, 3 ਹਰਸਿੱਧੀ ਅਤੇ 2 ਪਹਾੜਪੁਰ ਤੋਂ ਹੋਈ ਹੈ।

ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਵੀਰਵਾਰ ਸ਼ਾਮ ਨੂੰ ਕਣਕ ਦੀ ਵਾਢੀ ਕਰਨ ਤੋਂ ਬਾਅਦ ਖੇਤ ਵਿੱਚ ਸ਼ਰਾਬ ਪੀਤੀ ਸੀ। ਇਸਤੋਂ ਬਾਅਦ ਰਾਤ ਨੂੰ ਘਰ ਆ ਕੇ ਸੌਂ ਗਏ । ਸਵੇਰ ਹੁੰਦਿਆਂ ਹੀ ਕਈ ਜਣਿਆਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਪਹਿਲਾਂ ਪਿਓ-ਪੁੱਤ ਦੀ ਹਸਪਤਾਲ ‘ਚ ਮੌਤ ਹੋ ਗਈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਪਿੰਡ ‘ਚ ਮੈਡੀਕਲ ਟੀਮ ਭੇਜੀ। ਜ਼ਹਿਰੀਲੀ ਸ਼ਰਾਬ ਪੀ ਕੇ ਮੌਤ ਹੋਣ ਤੋਂ ਇਨਕਾਰ ਕੀਤਾ। ਸ਼ਨੀਵਾਰ ਸਵੇਰ ਤੱਕ ਪ੍ਰਸ਼ਾਸਨ ਡਾਇਰੀਆ ਅਤੇ ਫੂਡ ਪੁਆਇਜ਼ਨਿੰਗ ‘ਤੇ ਡਟਿਆ ਰਿਹਾ।

7 ਲਾਸ਼ਾਂ ਨੂੰ ਬਿਨਾਂ ਪੋਸਟਮਾਰਟਮ ਦੇ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰ ਦਿੱਤਾ ਹੈ। 12 ਜਣਿਆਂ ਦੀ ਹਾਲਤ ਗੰਭੀਰ ਹੈ , ਉਨ੍ਹਾਂ ਬਾਰੇ ਕੋਈ ਜਾਣਕਾਰੀ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੀ ਹੈ। ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਰੋਣਾ ਰੋ ਕੇ ਬੁਰਾ ਹਾਲ ਹੈ। ਇੱਥੇ ਮਾਮਲਾ ਗੰਭੀਰ ਹੁੰਦਾ ਵੇਖ ਪੁਲਿਸ ਹੈੱਡਕੁਆਰਟਰ ਦੇ ਮੋਤੀਹਾਰੀ ਐਸਪੀ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਪਟਨਾ ਤੋਂ ਮਨਾਹੀ ਵਿਭਾਗ ਦੀ ਵਿਸ਼ੇਸ਼ ਟੀਮ ਮੋਤੀਹਾਰੀ ਜਾ ਰਹੀ ਹੈ।