Anil Vij

ਸੋਨੀਪਤ ‘ਚ ਬਣੇਗਾ 150 ਬਿਸਤਰਿਆਂ ਵਾਲਾ ESI ਹਸਪਤਾਲ: ਅਨਿਲ ਵਿਜ

ਚੰਡੀਗੜ੍ਹ, 18 ਮਾਰਚ 2025: ਹਰਿਆਣਾ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਹਰਿਆਣਾ ਦੇ ਕਿਰਤ ਮੰਤਰੀ ਅਨਿਲ ਵਿਜ (Anil Vij) ਨੇ ਕਿਹਾ ਕਿ ਸੋਨੀਪਤ (Sonipat) ‘ਚ 150 ਬਿਸਤਰਿਆਂ ਵਾਲਾ ਈਐਸਆਈ ਹਸਪਤਾਲ (ESI hospital) ਸਥਾਪਤ ਕਰਨ ਲਈ 6 ਏਕੜ ਜ਼ਮੀਨ ਦੀ ਪਛਾਣ ਕੀਤੀ ਹੈ ਅਤੇ ਇਸਦੀ ਪ੍ਰਵਾਨਗੀ ਲਈ ਇੱਕ ਪ੍ਰਸਤਾਵ ਭੇਜਿਆ ਜਾਵੇਗਾ ਤਾਂ ਜੋ ਇੱਥੇ ਇੱਕ ਵਧੀਆ ਹਸਪਤਾਲ ਬਣਾਇਆ ਜਾ ਸਕੇ। ਮੰਤਰੀ ਨੇ ਇਹ ਵੀ ਕਿਹਾ ਕਿ ਕਿਰਤ ਵਿਭਾਗ ‘ਚ ਅਨਿਲ ਵਿਜ ਨਾਮ ਦਾ ਇੱਕ ਹਾਈ ਸਪੀਡ ਇੰਜਣ ਲਗਾਇਆ ਗਿਆ ਹੈ ਅਤੇ ਸਾਰੇ ਕੰਮ ਨੂੰ ਤੇਜ਼ੀ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਮੰਤਰੀ ਅਨਿਲ ਵਿਜ (Anil Vij) ਕਿਹਾ ਕਿ ਰਾਏ ਵਿਧਾਨ ਸਭਾ ਹਲਕੇ ਦੇ ਕੁੰਡਲੀ ਉਦਯੋਗਿਕ ਖੇਤਰ ‘ਚ ਈ.ਐਸ.ਆਈ. ਕੁੰਡਲੀ ਡਿਸਪੈਂਸਰੀ ਪਹਿਲਾਂ ਹੀ ਕਿਰਾਏ ਦੇ ਕੰਪਲੇਕਸ ‘ਚ ਚੱਲ ਰਹੀ ਹੈ ਅਤੇ ਇਹ ਸੱਚ ਹੈ ਕਿ ਇਸ ਵੇਲੇ ਇਹ ਡਿਸਪੈਂਸਰੀ ਕਿਰਾਏ ‘ਤੇ ਚੱਲ ਰਹੀ ਹੈ ਅਤੇ ਸੂਬੇ ‘ਚ ਅਜਿਹੀਆਂ 50 ਡਿਸਪੈਂਸਰੀਆਂ ਕਿਰਾਏ ‘ਤੇ ਚਲਾਈਆਂ ਜਾ ਰਹੀਆਂ ਹਨ, ਪਰ ਕੱਲ੍ਹ ਹੀ ਬਜਟ ‘ਚ ਦੱਸਿਆ ਸੀ ਕਿ ਇਨ੍ਹਾਂ ਡਿਸਪੈਂਸਰੀਆਂ ਨੂੰ ਸਥਾਪਤ ਕਰਨ ਲਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਅਤੇ ਐਚਐਸਆਈਆਈਡੀਸੀ ਤੋਂ ਰਿਆਇਤੀ ਦਰਾਂ ‘ਤੇ ਜ਼ਮੀਨ ਉਪਲਬੱਧ ਹੋਵੇਗੀ ਅਤੇ ਜਿਵੇਂ ਹੀ ਇਹ ਜ਼ਮੀਨ ਉਪਲਬੱਧ ਹੋਵੇਗੀ, ਇਨ੍ਹਾਂ ਡਿਸਪੈਂਸਰੀਆਂ ਨੂੰ ਸ਼ਿਫਟ ਕਰ ਦਿੱਤਾ ਜਾਵੇਗਾ।

ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੁੰਡਲੀ ‘ਚ ਚਲਾਈ ਜਾ ਰਹੀ ਡਿਸਪੈਂਸਰੀ ਲਈ ਸੈਕਟਰ 58 ‘ਚ 1.23 ਏਕੜ ਜ਼ਮੀਨ ਦੀ ਪਛਾਣ ਕੀਤੀ ਗਈ ਹੈ ਅਤੇ ਇਸ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ ਹੈ।

Read More: Tangri Dam: ਹਰਿਆਣਾ ਸਰਕਾਰ ਵੱਲੋਂ ਟਾਂਗਰੀ ਡੈਮ ਰੋਡ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ

Scroll to Top