ਸਪੋਰਟਸ, 22 ਮਾਰਚ 2026: ਰਵਾਂਡਾ ਦੀ 15 ਸਾਲਾ ਫੈਨੀ ਉਤਾਗੁਸ਼ੀਮਾਨਿੰਦੇ (Fanny Utagushimaninde) ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਡੈਬਿਊ ‘ਤੇ ਸੈਂਕੜਾ ਲਗਾਉਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। ਫੈਨੀ ਨੇ ਨਾਈਜੀਰੀਆ ਇਨਵੀਟੇਸ਼ਨਲ ਮਹਿਲਾ ਟੀ-20 ਟੂਰਨਾਮੈਂਟ ‘ਚ ਘਾਨਾ ਵਿਰੁੱਧ 65 ਗੇਂਦਾਂ ‘ਤੇ ਨਾਬਾਦ 111 ਦੌੜਾਂ ਬਣਾਈਆਂ। ਉਸਦੇ ਕੋਲ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ‘ਚ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਹੈ।
ਫੈਨੀ ਨੇ ਨਾ ਸਿਰਫ ਡੈਬਿਊ ‘ਤੇ ਸੈਂਕੜਾ ਲਗਾਉਣ ਦਾ ਰਿਕਾਰਡ ਬਣਾਇਆ, ਸਗੋਂ ਮਹਿਲਾ ਟੀ-20 ਅੰਤਰਰਾਸ਼ਟਰੀ ‘ਚ ਸੈਂਕੜਾ ਲਗਾਉਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਵੀ ਬਣ ਗਈ। ਆਪਣੀ ਸੈਂਕੜਾ ਲਗਾਉਣ ਸਮੇਂ, ਉਹ 15 ਸਾਲ ਅਤੇ 223 ਦਿਨ ਦੀ ਸੀ। ਇਸ ਤੋਂ ਪਹਿਲਾਂ, ਇਹ ਰਿਕਾਰਡ ਯੂਗਾਂਡਾ ਦੀ ਪ੍ਰੋਸਕੋਵੀਆ ਅਲਾਕੋ ਦੇ ਕੋਲ ਸੀ, ਜਿਸਨੇ 2019 ‘ਚ ਮਾਲੀ ਵਿਰੁੱਧ 16 ਸਾਲ ਅਤੇ 233 ਦਿਨ ਦੀ ਉਮਰ ‘ਚ 116 ਦੌੜਾਂ ਬਣਾਈਆਂ ਸਨ।
ਫੈਨੀ ਨੇ ਮਹਿਲਾ ਟੀ-20 ਡੈਬਿਊ ‘ਤੇ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾਇਆ ਹੈ। ਉਸਨੇ ਇਹ ਰਿਕਾਰਡ ਤੋੜਿਆ, ਜੋ ਕਿ 19 ਸਾਲ ਪਹਿਲਾਂ ਬਣਾਇਆ ਗਿਆ ਸੀ। 2005 ਵਿੱਚ, ਆਸਟ੍ਰੇਲੀਆ ਦੀ ਕੈਰੇਨ ਰੋਲਟਨ ਨੇ ਇੰਗਲੈਂਡ ਵਿਰੁੱਧ ਆਪਣੇ ਪਹਿਲੇ ਮੈਚ ‘ਚ ਨਾਬਾਦ 96 ਦੌੜਾਂ ਬਣਾਈਆਂ।
ਫੈਨੀ ਦੇ ਸੈਂਕੜੇ ਦੀ ਬਦੌਲਤ, ਰਵਾਂਡਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 210 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਜਵਾਬ ‘ਚ, ਘਾਨਾ 20 ਓਵਰਾਂ ਵਿੱਚ 8 ਵਿਕਟਾਂ ‘ਤੇ ਸਿਰਫ਼ 88 ਦੌੜਾਂ ਹੀ ਬਣਾ ਸਕਿਆ ਅਤੇ ਰਵਾਂਡਾ ਨੇ 122 ਦੌੜਾਂ ਦੇ ਵੱਡੇ ਫਰਕ ਨਾਲ ਮੈਚ ਜਿੱਤ ਲਿਆ।
Read More: ਕੇਕੇਆਰ ਨੂੰ ਇੱਕ ਹੋਰ ਵੱਡਾ ਝਟਕਾ, ਆਕਾਸ਼ ਦੀਪ IPL 2026 ਦੇ ਪੂਰੇ ਸੀਜ਼ਨ ਤੋਂ ਬਾਹਰ




