ਆਜ਼ਾਦੀ ਦਿਵਸ

ਆਜ਼ਾਦੀ ਦਿਵਸ ‘ਤੇ ਦਿੱਲੀ ਵਿਖੇ ਬਿਹਾਰ ਦੇ 15 ਪੁਲਿਸ ਮੁਲਾਜ਼ਮਾਂ ਨੂੰ ਸਨਮਾਨ

ਬਿਹਾਰ,14 ਅਗਸਤ 2025: ਇਸ ਵਾਰ ਬਿਹਾਰ ਦੇ 15 ਪੁਲਿਸ ਮੁਲਾਜ਼ਮਾਂ ਨੂੰ ਆਜ਼ਾਦੀ ਦਿਵਸ ਮੌਕੇ ਦਿੱਲੀ ‘ਚ ਉਨ੍ਹਾਂ ਦੇ ਬਿਹਤਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਜਾਵੇਗਾ। ਆਈਜੀ ਗਰਿਮਾ ਮਲਿਕ, ਆਈਪੀਐਸ ਬਾਬੂ ਰਾਮ ਦਾ ਨਾਮ ਵੀ ਇਸ ‘ਚ ਸ਼ਾਮਲ ਹੈ। ਬਹਾਦਰੀ ਲਈ ਮੈਡਲ ‘ਚ 7 ਅਧਿਕਾਰੀਆਂ ਦੇ ਨਾਮ, ਪੀਐਸਐਮ ‘ਚ 2 ਦੇ ਨਾਮ ਅਤੇ ਐਮਐਸਐਮ ‘ਚ 6 ਮੁਲਾਜ਼ਮਾਂ ਦੇ ਨਾਮ ਸ਼ਾਮਲ ਹਨ।

ਜਿਕਰਯੋਗ ਹੈ ਕਿ ਆਈਜੀ ਗਰਿਮਾ ਮਲਿਕ 206 ਬੈਚ ਦੀ ਆਈਪੀਐਸ ਅਧਿਕਾਰੀ ਹੈ। ਉਨ੍ਹਾਂ ਨੂੰ ਤੇਜ਼ ਤਰਾਰ ਆਈਪੀਐਸ ਅਧਿਕਾਰੀਆਂ ‘ਚ ਗਿਣਿਆ ਜਾਂਦਾ ਹੈ। ਉਹ ਪਟਨਾ ਐਸਐਸਪੀ ਅਤੇ ਜ਼ੋਨਲ ਆਈਜੀ ਵੀ ਰਹਿ ਚੁੱਕੀ ਹੈ। ਉਹ 2015 ‘ਚ ਪੇਂਡੂ ਐਸਪੀ ਵੀ ਰਹੀ ਹੈ। ਡੀਆਈਜੀ ਨੀਲੇਸ਼ ਕੁਮਾਰ 2010 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਨੂੰ ਚੰਗੇ ਅਧਿਕਾਰੀਆਂ ‘ਚ ਵੀ ਗਿਣਿਆ ਜਾਂਦਾ ਹੈ। ਡੀਆਈਜੀ ਬਣਨ ਤੋਂ ਪਹਿਲਾਂ ਉਹ ਨਾਲੰਦਾ ਜ਼ਿਲ੍ਹੇ ‘ਚ ਐਸਪੀ ਵੀ ਰਹਿ ਚੁੱਕੇ ਹਨ।

ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਮਿਲੇਗਾ ਬਹਾਦਰੀ ਲਈ ਮੈਡਲ:-

ਬਾਬੂ ਰਾਮ ਆਈ.ਪੀ.ਐਸ
ਸਾਕੇਤ ਸੌਰਭ ਸਬ ਇੰਸਪੈਕਟਰ
ਰਾਮ ਰਾਜ ਸਿੰਘ ਸਬ-ਇੰਸਪੈਕਟਰ
ਤਰਬਾਬੂ ਯਾਦਵ ਸਬ-ਇੰਸਪੈਕਟਰ
ਸੰਜੇ ਕੁਮਾਰ ਚੌਧਰੀ ਕਾਂਸਟੇਬਲ
ਸੁਰਿੰਦਰ ਪਾਸਵਾਨ ਕਾਂਸਟੇਬਲ
ਵਿਕਾਸ ਕੁਮਾਰ ਕਾਂਸਟੇਬਲ

ਸ਼ਾਨਦਾਰ ਸੇਵਾ ਲਈ ਮੈਡਲ (MSM)

ਗਰਿਮਾ ਮਲਿਕ ਆਈ.ਜੀ
ਸਮਿਤਾ ਸੁਮਨ ਡੀ.ਐਸ.ਪੀ
ਰਾਜੇਸ਼ ਰੰਜਨ ਡੀ.ਐਸ.ਪੀ
ਬਿਮਲ ਖੇਤਰੇ ਹਵਾਲਦਾਰ
ਅਸ਼ੀਸ਼ ਰੰਜਨ ਸਿੰਘ ਏ.ਐਸ.ਆਈ
ਸਰਵੇਸ਼ ਕੁਮਾਰ ਕਾਂਸਟੇਬਲ

ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਮੈਡਲ (PSM)

ਨੀਲੇਸ਼ ਕੁਮਾਰ ਡੀ.ਆਈ.ਜੀ
ਸੰਜੇ ਕੁਮਾਰ ਸਿੰਘ ਆਈ.ਪੀ.ਐਸ

Read More: CM ਨਿਤੀਸ਼ ਕੁਮਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਬਚਾਅ ਕਾਰਜਾਂ ਸੰਬੰਧੀ ਅਧਿਕਾਰੀਆਂ ਨੂੰ ਹੁਕਮ ਜਾਰੀ

Scroll to Top