July 2, 2024 6:16 pm
14500 Schools

ਪੂਰੇ ਭਾਰਤ ‘ਚ 14,500 ਸਕੂਲਾਂ ਦਾ ਵਿਕਾਸ ਤੇ ਅਪਗ੍ਰੇਡ ਕੀਤੇ ਜਾਣਗੇ : PM ਮੋਦੀ

ਚੰਡੀਗੜ੍ਹ 05 ਸਤੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਅਧਿਆਪਕ ਦਿਵਸ 2022 ‘ਤੇ ਸੋਮਵਾਰ ਨੂੰ 46 ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ‘ਤੇ ਖੁਸ਼ੀ ਪ੍ਰਗਟਾਈ ਅਤੇ ਆਜ਼ਾਦੀ ਅੰਦੋਲਨ ਦੀ ਯਾਦ ਦਿਵਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਇੱਕ ਵਾਰ ਫਿਰ ਉਸੇ ਉਤਸ਼ਾਹ ਦੀ ਲੋੜ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਸਕੂਲ ਫਾਰ ਰਾਈਜ਼ਿੰਗ ਇੰਡੀਆ (PM-SHRI) ਯੋਜਨਾ ਦੇ ਤਹਿਤ ਪੂਰੇ ਭਾਰਤ ਵਿੱਚ 14500 ਸਕੂਲਾਂ (14500 Schools) ਦਾ ਵਿਕਾਸ ਅਤੇ ਅਪਗ੍ਰੇਡ ਕੀਤਾ ਜਾਵੇਗਾ |

14500 Schools

ਇਸ ਸਾਲ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਨੌਜਵਾਨ ਦੇ ਦਿਮਾਗਾਂ ਨੂੰ ਸਹੀ ਦਿਸ਼ਾ ਦੇਣ ਲਈ ਸਾਡੇ ਅਧਿਆਪਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਅਧਿਆਪਕਾਂ ਨੇ ਰਾਸ਼ਟਰੀ ਸਿੱਖਿਆ ਨੀਤੀ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਮੌਜੂਦਾ ਰਾਸ਼ਟਰਪਤੀ ਵੀ ਇੱਕ ਅਧਿਆਪਕ ਹਨ। ਉਨ੍ਹਾਂ ਦਾ ਮੁੱਢਲਾ ਜੀਵਨ ਅਧਿਆਪਕ ਵਜੋਂ ਬੀਤਿਆ। ਦੇਸ਼ ਦੀ ਉਸਾਰੀ ਦਾ ਕੰਮ ਅਜੋਕੇ ਅਧਿਆਪਕਾਂ ਦੇ ਹੱਥਾਂ ਵਿੱਚ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਅੱਜ ਅਜਿਹੇ ਮੋੜ ‘ਤੇ ਨਵੇਂ ਸੁਪਨਿਆਂ, ਨਵੇਂ ਸੰਕਲਪਾਂ ਨਾਲ ਖੜ੍ਹਾ ਹੈ ਕਿ ਅੱਜ ਜੋ ਪੀੜ੍ਹੀ ਹੈ, ਜੋ ਵਿਦਿਆਰਥੀ ਅਵਸਥਾ ‘ਚ ਹੈ, 2047 ‘ਚ ਭਾਰਤ ਕਿਵੇਂ ਬਣੇਗਾ, ਉਨ੍ਹਾਂ ‘ਤੇ ਨਿਰਭਰ ਹੈ। ਉਨ੍ਹਾਂ ਦੀ ਜ਼ਿੰਦਗੀ ਤੁਹਾਡੇ ਅਧਿਆਪਕਾਂ ਦੇ ਹੱਥਾਂ ਵਿੱਚ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2047 ਵਿੱਚ ਦੇਸ਼ ਦਾ ਨਿਰਮਾਣ ਕਰਨ ਦਾ ਕੰਮ ਉਨ੍ਹਾਂ ਅਧਿਆਪਕਾਂ ਦੇ ਹੱਥਾਂ ਵਿੱਚ ਹੈ ਜੋ ਮੌਜੂਦਾ ਸਮੇਂ ਵਿੱਚ ਹਨ, ਉਹ ਆਉਣ ਵਾਲੇ 10-20 ਸਾਲਾਂ ਵਿੱਚ ਜੋ ਸੇਵਾਵਾਂ ਪ੍ਰਦਾਨ ਕਰਨ ਜਾ ਰਹੇ ਹਨ। ਰਾਸ਼ਟਰੀ ਸਿੱਖਿਆ ਨੀਤੀ ਬਣਾਉਣ ਵਿੱਚ ਸਾਡੇ ਅਧਿਆਪਕਾਂ ਦੀ ਵੱਡੀ ਭੂਮਿਕਾ ਰਹੀ ਹੈ।