July 2, 2024 1:40 pm
Banwari Lal Purohit

ਪੰਜਾਬ ਪੁਲਿਸ ਦੇ 14 ਅਧਿਕਾਰੀਆਂ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਨਾਲ ਕੀਤਾ ਜਾਵੇਗਾ ਸਨਮਾਨਿਤ

ਚੰਡੀਗੜ੍ਹ, 20 ਜਨਵਰੀ, 2024: ਪੰਜਾਬ ਸਰਕਾਰ ਦੀਆਂ ਸਿਫ਼ਾਰਸ਼ਾਂ ‘ਤੇ ਪੰਜਾਬ ਪੁਲਿਸ (Punjab Police) ਦੇ 14 ਅਫਸਰਾਂ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਪੁਰਸਕਾਰ ਅਤੇ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਨੂੰ ਇਹ ਸਨਮਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਪ੍ਰਦਾਨ ਕਰਨਗੇ। ਇਸ ਵਿੱਚ ਮੋਹਾਲੀ ਦੇ ਡੀਐਸਪੀ ਡਿਟੈਕਟਿਵ ਗੁਰਸ਼ੇਰ ਸਿੰਘ ਸੰਧੂ ਅਤੇ ਐਂਟੀ ਗੈਂਗਸਟਰ ਟੀਮ ਦੇ ਮੈਂਬਰ ਅਤੇ ਜ਼ੀਰਕਪੁਰ ਠਾਣੇ ਦੇ ਇੰਚਾਰਜ ਸਿਮਰਜੀਤ ਸਿੰਘ ਸਮੇਤ ਕੁੱਲ 14 ਜਣੇ ਸ਼ਾਮਲ ਹਨ।

ਪੰਜਾਬ ਪੁਲਿਸ (Punjab Police) ਵੱਲੋਂ ਜਾਰੀ ਸੂਚੀ ਅਨੁਸਾਰ ਜਲੰਧਰ ਦਿਹਾਤੀ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ, ਕਮਾਂਡੈਂਟ ਆਰਟੀਸੀ ਜਲੰਧਰ ਮਨਦੀਪ ਸਿੰਘ, ਕਮਾਂਡੈਂਟ ਆਰਟੀਸੀ ਜਲੰਧਰ, ਡੀਐਸਪੀ ਡਿਟੈਕਟਿਵ ਮੋਹਾਲੀ ਗੁਰਸ਼ੇਰ ਸਿੰਘ ਸੰਧੂ, ਇੰਸਪੈਕਟਰ ਹਰਵਿੰਦਰ ਸਿੰਘ ਰੀਡਰ ਡੀਜੀਪੀ, ਜ਼ੀਰਕਪੁਰ ਥਾਣਾ ਇੰਚਾਰਜ ਸਿਮਰਜੀਤ ਸਿੰਘ, ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਸਪੈਸ਼ਲ ਸੈੱਲ ਮੋਹਾਲੀ, ਸਬ-ਇੰਸਪੈਕਟਰ ਭੁਪਿੰਦਰ ਸਿੰਘ ਸੀ.ਆਈ.ਅੰਮ੍ਰਿਤਸਰ, ਸਬ-ਇੰਸਪੈਕਟਰ ਮੇਜਰ ਸਿੰਘ ਸਪੈਸ਼ਲ ਸੈੱਲ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ, ਜਸਜੀਤ ਸਿੰਘ ਸਬ-ਇੰਸਪੈਕਟਰ ਜਹਾਨ ਕਲਾਂ, ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਸਪੈਸ਼ਲ ਸੈੱਲ ਹੈੱਡ ਕੁਆਟਰ ਮੋਹਾਲੀ, ਸਬ-ਇੰਸਪੈਕਟਰ ਗੁਰਮੁੱਖ ਸਿੰਘ ਸਪੈਸ਼ਲ ਸੈੱਲ ਹੈੱਡਕੁਆਰਟਰ ਮੋਹਾਲੀ, ਸਬ-ਇੰਸਪੈਕਟਰ ਗੁਰਮੁਖ ਸਿੰਘ ਸਪੈਸ਼ਲ ਸੈੱਲ ਹੈੱਡਕੁਆਰਟਰ ਮੋਹਾਲੀ | ਸਬ ਇੰਸਪੈਕਟਰ ਅਮਨਦੀਪ ਵਰਮਾ ਮੋਹਾਲੀ, ਮਹਿੰਦਰਪਾਲ ਸਿੰਘ ਏ.ਐਸ.ਆਈ ਇੰਟੈਲੀਜੈਂਸ ਵਿੰਗ, ਕਾਂਸਟੇਬਲ ਪ੍ਰਦੀਪ ਸਿੰਘ ਐਸ.ਐਸ.ਓ.ਸੀ ਅੰਮ੍ਰਿਤਸਰ ਨੂੰ 26 ਜਨਵਰੀ ਨੂੰ ਸਨਮਾਨਿਤ ਕੀਤਾ ਜਾਵੇਗਾ।

26 ਜਨਵਰੀ ਨੂੰ ਪਟਿਆਲਾ ਵਿਖੇ ਰਾਜ ਪੱਧਰੀ ਗਣਤੰਤਰ ਦਿਵਸ ਸਨਮਾਨ ਸਮਾਗਮ ਕਰਵਾਇਆ ਜਾਵੇਗਾ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਇਸ ਵਿੱਚ ਸ਼ਿਰਕਤ ਕਰਨਗੇ। ਉਹ ਇਨ੍ਹਾਂ ਸਾਰੇ ਪੁਲਿਸ ਅਧਿਕਾਰੀਆਂ ਦਾ ਸਨਮਾਨ ਪ੍ਰਦਾਨ ਕਰਨਗੇ । ਇਨ੍ਹਾਂ ਸਾਰਿਆਂ ਦਾ ਸਨਮਾਨ ਸਮਾਗਮ ਪਟਿਆਲਾ ਵਿੱਚ ਹੀ ਹੋਵੇਗਾ। ਇਨ੍ਹਾਂ ਸਾਰੇ ਪੁਲਿਸ ਮੁਲਾਜ਼ਮਾਂ ਨੂੰ 26 ਜਨਵਰੀ ਨੂੰ ਪਟਿਆਲਾ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ।