Harpal Singh Cheema

OTS-3 ਦੌਰਾਨ ਕਰ ਮਾਲੀਏ ‘ਚ 137.66 ਕਰੋੜ ਰੁਪਏ ਕੀਤੇ ਇੱਕਠੇ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 03 ਜੁਲਾਈ 2024: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਦੱਸਿਆ ਕਿ ਪੰਜਾਬ ਯਕਮੁਸ਼ਤ ਨਿਪਟਾਰਾ (ਸੋਧ) ਯੋਜਨਾ (OTS-3) ਨੂੰ ਦੇਸ਼ ਦੀ ਸਭ ਤੋਂ ਸਫਲ ਵਿੱਤੀ ਪ੍ਰਬੰਧਨ ‘ਚੋਂ ਇੱਕ ਦੱਸਿਆ ਹੈ | ਉਨ੍ਹਾਂ ਕਿਹਾ ਕਿ ਓਟੀਐਸ-3 (OTS-3) ਦੌਰਾਨ ਕਰ ਮਾਲੀਏ ‘ਚ 137.66 ਕਰੋੜ ਰੁਪਏ ਇੱਕਠੇ ਹੋਏ ਹਨ ਜੋ ਕਿ ਪਿਛਲੀਆਂ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਓਟੀਐਸ-1 ਅਤੇ ਓਟ.ਐਸ-2 ਤੋਂ ਇਕੱਠੇ ਕੀਤੇ ਕੁੱਲ 13.15 ਕਰੋੜ ਦੇ ਮੁਕਾਬਲੇ ਵੱਧ ਹੈ |

ਉਨ੍ਹਾਂ (Harpal Singh Cheema) ਕਿਹਾ ਕਿ ਓਟੀਐਸ-3 (OTS-3) ਲਈ ਬੇਨਤੀ ਕਰਨ ਸਮੇਂ ਵਧੀਕ ਕਾਨੂੰਨੀ ਘੋਸ਼ਣਾ ਦਾ ਫਾਰਮ ਜਮ੍ਹਾ ਕਰਵਾਉਣ ਦੀ ਸਹੂਲਤਾਂ ਨਾਲ ਡੀਲਰਾਂ ਨੂੰ ਕਾਫ਼ੀ ਰਾਹਤ ਮਿਲੀ ਹੈ | ਉਨ੍ਹਾਂ ਦੱਸਿਆ ਕਿ 58756 ਡੀਲਰਾਂ ਨੂੰ ਓਟੀਐਸ-3 (OTS-3) ਦਾ ਲਾਭ ਮਿਲਿਆ ਹੈ ਅਤੇ ਇੱਕ ਲੱਖ ਰੁਪਏ ਤੱਕ ਦੀ ਸਲੈਬ ‘ਚ 50774 ਡੀਲਰਾਂ ਲਈ 215.92 ਕਰੋੜ ਰੁਪਏ ਮੁਆਫ਼ ਕੀਤੇ ਹਨ | ਇਸ ਤਰ੍ਹਾਂ ਇੱਕ ਲੱਖ ਰੁਪਏ ਤੋਂ ਇੱਕ ਕਰੋੜ ਰੁਪਏ ਤੱਕ ਦੀ ਸਲੈਬ ‘ਚ 7982 ਡੀਲਰਾਂ ਲਈ 414.67ਕਰੋੜ ਰੁਪਏ ਮੁਆਫ਼ ਕੀਤੇ ਹਨ |

ਜਿਕਰਯੋਗ ਹੈ ਕਿ 15 ਨਵੰਬਰ 2023 ਨੂੰ ਬਕਾਇਆ ਕਰਾਂ ਦੀ ਵਸੂਲੀ ਲਈ ਲਾਗੂ ਕੀਤੀ ਪੰਜਾਬ ਯਕਮੁਸ਼ਤ ਨਿਪਟਾਰਾ ਯੋਜਨਾ, 2023, ਕਰਦਾਤਾਵਾਂ ਨੂੰ ਆਪਣੇ ਬਕਾਏ ਦਾ ਨਿਪਟਾਰਾ ਕਰਨ ਲਈ ਇੱਕ ਵਾਰ ਦਾ ਮੌਕਾ ਦਿੰਦੀ ਹੈ | ਇਸ ਯੋਜਨਾ ਦੇ ਤਹਿਤ ਸਾਲ 2016-17 ਤੱਕ ਦੇ ਮਾਮਲਿਆਂ ਅਤੇ 1 ਕਰੋੜ ਰੁਪਏ ਤੱਕ ਦੇ ਬਕਾਏ ਨੂੰ ਸ਼ਾਮਲ ਕੀਤਾ ਹੈ। ਇਸ ਸਕੀਮ ਦੇ ਤਹਿਤ 31 ਮਾਰਚ 2024 ਤੱਕ 1 ਲੱਖ ਰੁਪਏ ਤੱਕ ਦੇ ਬਕਾਏ ਦੇ ਮਾਮਲੇ ‘ਚ ਕਰ, ਵਿਆਜ ਅਤੇ ਜੁਰਮਾਨੇ ਦੀ ਪੂਰੀ ਛੋਟ ਹੈ, ਜਦਕਿ 1 ਲੱਖ ਰੁਪਏ ਤੋਂ 1 ਕਰੋੜ ਰੁਪਏ ਤੱਕ ਦੇ ਬਕਾਏ ਲਈ 100 ਫੀਸਦੀ ਵਿਆਜ, 100 ਫੀਸਦੀ ਜੁਰਮਾਨੇ ਅਤੇ 50 ਫੀਸਦੀ ਕਰ ਦੀ ਮੁਆਫ਼ੀ ਹੈ।

Scroll to Top