PWRDA

ਨਗਰ ਨਿਗਮ ਮੋਹਾਲੀ ਨੂੰ ਸਤੰਬਰ 2023 ਤੱਕ 13 ਕਰੋੜ ਰੁਪਏ ਪ੍ਰਾਪਰਟੀ ਟੈਕਸ ਦੀ ਹੋਈ ਆਮਦਨ: ਕਮਿਸ਼ਨਰ ਨਗਰ ਨਿਗਮ

ਐਸ.ਏ.ਐਸ ਨਗਰ, 29 ਸਤੰਬਰ 2023: ਨਗਰ ਨਿਗਮ ਮੋਹਾਲੀ ਦਫਤਰ ਵਿਖੇ ਸ਼ਹਿਰ ਵਾਸੀਆਂ ਵਲੋਂ ਪੂਰੇ ਜੋਰਾਂ ਨਾਲ ਆਪਣੀ ਪ੍ਰਾਪਰਟੀ ਦਾ ਟੈਕਸ (property tax) ਭਰਾਇਆ ਜਾ ਰਿਹਾ ਹੈ। ਜਿਸ ਕਾਰਣ ਨਗਰ ਨਿਗਮ ਮੋਹਾਲੀ ਨੂੰ ਸਾਲ 2023-24 ਵਿੱਚ ਪ੍ਰਾਪਰਟੀ ਟੈਕਸ ਤੋਂ ਕਾਫੀ ਆਮਦਨ ਪ੍ਰਾਪਤ ਹੋਈ ਹੈ। ਨਗਰ ਨਿਗਮ ਮਾਹ ਅਪ੍ਰੈਲ 2023 ਤੋ ਲੈਕੇ ਮਿਤੀ 30-08-2023 ਤੱਕ 8.50 ਕਰੋੜ ਰੁਪਏ ਟੈਕਸ ਪ੍ਰਾਪਤ ਕੀਤਾ ਗਿਆ ਹੈ।

ਨਗਰ ਨਿਗਮ ਵਲੋਂ ਮਾਹ ਸਤਬੰਰ ਮਹੀਨੇ ਦੌਰਾਨ ਹੁਣ ਤੱਕ 13 ਕਰੋੜ ਰੁਪਏ ਇੱਕਠਾ ਕੀਤਾ ਗਿਆ ਹੈ। ਨਗਰ ਨਿਗਮ ਵਲੋਂ ਸਤਬੰਰ ਮਹੀਨੇ ਵਿੱਚ 12 ਸ਼ਪੈਸ਼ਲ ਕੈਂਪ ਲਗਾਏ ਗਏ ਹਨ। ਨਗਰ ਨਿਗਮ ਨੂੰ ਅੱਜ ਮਿਤੀ 28-09-23 ਨੂੰ 2.56 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਹੋਈ ਹੈ।

ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੂੰ ਸਹੂਲਤ ਦੇਣ ਲਈ ਸ਼ਨੀਵਾਰ ਮਿਤੀ 30-08-2023 ਨੂੰ ਛੁੱਟੀ ਹੋਣ ਦੇ ਬਾਵਜੂਦ ਪ੍ਰਾਪਰਟੀ ਟੈਕਸ (property tax) ਦਾ ਦਫਤਰ ਸਵੇਰੇ 9 ਵਜੇ ਤੋਂ ਸਾਮ 8 ਵਜੇ ਤੱਕ ਖੁਲਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਕਿ ਪ੍ਰਾਪਰਟੀ ਮਾਲਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਨ ਤੇ 10 ਪ੍ਰਤੀਸ਼ਤ ਦਾ ਲਾਭ ਲੈ ਸਕਣ। ਨਗਰ ਨਿਗਮ ਵਲੋਂ ਪ੍ਰਾਪਰਟੀ ਮਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਿਤੀ 30-09-2023 ਤੋਂ ਪਹਿਲਾ ਆਪਣੀ ਪ੍ਰਾਪਰਟੀ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ।

Scroll to Top