ਚੰਡੀਗੜ੍ਹ, 13 ਨਵੰਬਰ 2024: Jharkhand Election: ਝਾਰਖੰਡ ਵਿਧਾਨ ਸਭਾ ਲਈ ਪਹਿਲੇ ਪੜਾਅ ਲਈ ਵੋਟਿੰਗ ਜਾਰੀ ਹੈ | ਝਾਰਖੰਡ ਵਿਧਾਨ ਸਭਾ ਦੀਆਂ ਕੁੱਲ 81 ਸੀਟਾਂ ਹਨ | ਇਨ੍ਹਾਂ ‘ਚੋਂ ਪਹਿਲੇ ਪੜਾਅ ‘ਚ ਝਾਰਖੰਡ ਦੀਆਂ 43 ਸੀਟਾਂ ‘ਤੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਕੁੱਲ 2.60 ਕਰੋੜ ਵੋਟਰਾਂ ‘ਚੋਂ 1.37 ਕਰੋੜ ਵੋਟਰ ਵੋਟ ਪਾਉਣਗੇ।
ਚੋਣ ਕਮਿਸ਼ਨ ਮੁਤਾਬਕ ਸਵੇਰੇ 9 ਵਜੇ ਤੱਕ 13.04 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ । ਹੁਣ ਤੱਕ ਝਾਰਖੰਡ ਦੇ ਸਿਮਡੇਗਾ ਜ਼ਿਲ੍ਹੇ ‘ਚ ਸਭ ਤੋਂ ਵੱਧ 15% ਅਤੇ ਪੂਰਬੀ ਸਿੰਘਭੂਮ ਜ਼ਿਲ੍ਹੇ ‘ਚ ਸਭ ਤੋਂ ਘੱਟ 11.25 ਫੀਸਦੀ ਵੋਟਾਂ (Jharkhand Election) ਪਈਆਂ ਹਨ।
ਖਾਸ ਗੱਲ ਇਹ ਹੈ ਕਿ ਕਬਾਇਲੀ ਰਿਜ਼ਰਵ ਸੀਟਾਂ ‘ਤੇ ਵੋਟਿੰਗ ਜ਼ਿਆਦਾ ਹੁੰਦੀ ਹੈ। ਸਵੇਰ ਤੋਂ ਹੀ ਬੂਥਾਂ ‘ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਦੂਜੇ ਪੜਾਅ ਦੀ ਵੋਟਿੰਗ 20 ਨਵੰਬਰ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।