ਸਾਂਝਾ ਪੀਰ ਬਾਬਾ ਹਜ਼ੂਰ ਹਜ਼ਰਤ

ਸਾਂਝਾ ਪੀਰ ਬਾਬਾ ਹਜ਼ੂਰ ਹਜ਼ਰਤ ਇਨਾਯਤ ਸ਼ਾਹਵਲੀ ਚਿਸ਼ਤੀ ਜੀ ਦੀ ਦਰਗਾਹ ਏ ਟੈਂਕ ਵਿਖੇ ਲਗਾਇਆ 120ਵਾਂ ਸਲਾਨਾ ਭੰਡਾਰਾ

ਪਟਿਆਲਾ, 09 ਅਗਸਤ 2024: ਸਥਾਨਕ ਏ ਟੈਂਕ ਅਦਾਲਤ ਬਜ਼ਾਰ ‘ਚ ਸਥਿਤ ਸਾਂਝਾ ਪੀਰ ਬਾਬਾ ਹਜ਼ੂਰ ਹਜ਼ਰਤ ਇਨਾਯਤ ਸ਼ਾਹਵਲੀ ਚਿਸ਼ਤੀ ਜੀ ਦੀ ਦਰਗਾਹ ਵਿਖੇ 120ਵਾਂ ਸਾਲਾਨਾ ਉਰਸ ਮੁਬਾਰਕ ਬੜੀ ਸ਼ਰਧਾ ਭਾਵਨਾ ਅਤੇ ਧੂਮ-ਧਾਮ ਨਾਲ ਮਨਾਇਆ | ਇਸ ਦੌਰਾਨ ਝੰਡਾ ਚੜਾਉਣ ਦੀ ਰਸਮ ਸਵੇਰੇ 5 ਵਜੇ ਗੱਦੀ ਨਸ਼ੀਨ ਹਜ਼ੂਰ ਖ਼ਵਾਜਾ ਹਸਨ ਜੀ ਮਹਾਰਾਜ (ਬ੍ਰਹਮਲੀਨ) ਦਾ ਓਟ ਆਸਰਾ ਲੈ ਕੇ ਮੌਜੂਦਾ ਗੱਦੀ ਨਸ਼ੀਨ ਕੁਲਦੀਪ ਸਿੰਘ ਜੀ ਵੱਲੋਂ ਅਦਾ ਕੀਤੀ ਗਈ | ਸ਼ਾਮ 6 ਵਜੇ ਨਜ਼ਰ ਨਿਆਜ਼ ‘ਤੇ ਚਾਦਰਾਂ ਚੜਾਉਣ ਦੀ ਰਸਮ ਅਦਾ ਕੀਤੀ ਗਈ | ਇਸਦੇ ਨਾਲ ਹੀ ਸਵੇਰੇ 11 ਵਜੇ ਤੋਂ ਸ਼ੁਰੂ ਹੋਇਆ ਭੰਡਾਰਾ ਸਾਰਾ ਦਿਨ ਅਤੁੱਟ ਚੱਲਦਾ ਰਿਹਾ |

ਇਸ ਸਲਾਨਾ ਉਰਸ ਮੁਬਾਰਕ ਦੌਰਾਨ ਵੱਡੀ ਗਿਣਤੀ ‘ਚ ਦੂਰ-ਦੁਰਾਡੇ ਤੋਂ ਪੁੱਜੇ ਸਾਧੂ ਸੰਤਾਂ, ਸਮਾਜ ਸੇਵੀਆਂ, ਸਿਆਸੀ ਸਖਸ਼ੀਅਤਾਂ, ਵਪਾਰੀ ਭਰਾਵਾਂ ਅਤੇ ਸ਼ਰਧਾਲੂਆਂ ਨੇ ਆਪਣੀ ਹਾਜ਼ਰੀ ਲਵਾਈ। ਦਰਗਾਹ ਦੇ ਸੇਵਾਦਾਰਾਂ ਵੱਲੋਂ ਪਹੁੰਚੇ ਸ਼ਰਧਾਲੂਆਂ ਦੀ ਆਦਰ ਸਤਿਕਾਰ ਸਹਿਤ ਸੇਵਾ ਕੀਤੀ । ਹਰ ਸਾਲ ਦੀ ਤਰ੍ਹਾਂ ਸਾਲਾਨਾ ਭੰਡਾਰੇ ਨੂੰ ਲੈ ਕੇ ਸਾਂਝਾ ਪੀਰ ਦੀ ਦਰਗਾਹ ਨੂੰ ਵੱਖ-ਵੱਖ ਤਰ੍ਹਾਂ ਦੀਆਂ ਰੰਗ-ਬਰੰਗੀਆਂ ਰੋਸ਼ਨੀਆਂ ਨਾਲ ਸਜਾਇਆ ਗਿਆ।

ਇਸ ਦੌਰਾਨ ਦਰਗਾਹ ‘ਤੇ ਵੱਡੀ ਗਿਣਤੀ ‘ਚ ਆਉਂਦੇ ਸ਼ਰਧਾਲੂਆਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ। ਮੱਥਾ ਟੇਕਣ ਲਈ ਸਾਰਾ ਦਿਨ ਸ਼ਰਧਾਲੂਆਂ ਆਉਂਦੇ ਰਹੇ, ਸ਼ਰਧਾਲੂਆਂ ਦੀ ਆਮਦ ਨੂੰ ਲੈ ਕੇ ਦਰਗਾਹ ਦੇ ਸੇਵਾਦਾਰਾਂ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਹਰ ਤਰਾਂ ਦੇ ਪੁਖਤਾ ਪ੍ਰਬੰਧ
ਕੀਤੇ ਸਨ।

ਇਸ ਪਵਿੱਤਰ ਮੌਕੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਕਾਂਗਰਸ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਖਨੌੜਾ, ਬੀ.ਜੇ.ਪੀ ਆਗੂ ਸੋਨੂੰ ਸੰਗਰ, ਪ੍ਰਧਾਨ ਸੁਰਿੰਦਰ ਕੁਮਾਰ ਸੂਦ, ਖਾਦੀ ਬੋਰਡ ਦੇ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਅਨਿਲ ਕੁਮਾਰ ਮਹਿਤਾ, ਸਾਬਕਾ ਚੇਅਰਮੈਨ ਕੇ.ਕੇ ਸ਼ਰਮਾ, ਸਮਾਜ ਸੇਵੀ ਡਾ. ਰਾਜੇਸ਼ ਸ਼ਰਮਾ, ਸਾਬਕਾ ਕੌਂਸਲਰ ਹਰੀਸ਼ ਕਪੂਰ, ਸੰਦੀਪ ਮਲਹੋਤਰਾ, ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ ਸ਼ੇਰ ਖਾਨ ਅਤੇ ਦਰਗਾਹ ਦੇ ਸੇਵਾਦਾਰ ਵਿਜੇ ਕੁਮਾਰ ਵਡੇਰਾ ਤੋਂ ਇਲਾਵਾ ਵੱਡੀ ਗਿਣਤੀ ‘ਚ ਧਾਰਮਿਕ, ਸਮਾਜਿਕ ਅਤੇ ਸਿਆਸੀ ਸਖਸ਼ੀਅਤਾਂ ਨੇ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾਈ।

 

 

 

Scroll to Top