ਵੋਟਰ

ਪਲਵਲ ਜ਼ਿਲ੍ਹੇ ਦੇ 118 ਸਾਲ ਦੇ ਧਰਮਵੀਰ ਹਰਿਆਣਾ ‘ਚ ਸਭ ਤੋਂ ਬਜ਼ੁਰਗ ਵੋਟਰ

ਚੰਡੀਗੜ੍ਹ, 19 ਅਪ੍ਰੈਲ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ 18ਵੀਂ ਲੋਕ ਸਭਾ 2024 ਦੇ ਆਮ ਚੋਣ ਅੱਜ ਤੋਂ ਸ਼ੁਰੂ ਹੋਣ ਦੇ ਨਾਲ ਹੀ ਚੋਣ ਦਾ ਪਰਵ, ਦੇਸ਼ ਦਾ ਗਰਵ ਮਹਾਂ ਉਤਸਵ ਸ਼ੁਰੂ ਹੋ ਗਿਆ ਹੈ। ਹਰਿਆਣਾ ਵਿਚ 25 ਮਈ ਨੁੰ ਛੇਵੇਂ ਪੜਾਅ ਦੇ ਚੋਣ ਹੋਣੇ ਹਨ। ਬਜ਼ੁਰਗ ਅਤੇ ਨੌਜਵਾਨ ਵੋਟਰਾਂ (Voter) ਤੇ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਉਪਲਬਧੀ ਹਾਸਲ ਕਰਨ ਵਾਲਿਆਂ ਨੂੰ ਜਿਲ੍ਹਾ ਚੋਣ ਆਈਕਨ ਬਣਾਇਆ ਗਿਆ ਹੈ, ਜਿਨ੍ਹਾਂ ਦਾ ਉਦੇਸ਼ ਪਿਛਲੇ ਲੋਕ ਸਭਾ ਚੋਣ ਵਿਚ ਹੋਏ ਚੋਣ ਫੀਸਦੀ ਨੂੰ ਵਧਾਉਣਾ ਹੈ।

ਉਨ੍ਹਾਂ ਨੇ ਦੱਸਿਆ ਕਿ ਪਲਵਲ ਜ਼ਿਲ੍ਹੇ ਦੇ ਧਰਮਵੀਰ ਹਰਿਆਣਾ ਵਿਚ 118 ਸਾਲ ਉਮਰ ਦੇ ਸਭ ਤੋਂ ਬਜ਼ੁਰਗ ਵੋਟਰ ਹਨ। ਇਸੀ ਤਰ੍ਹਾ ਨਾਲ ਸਿਰਸਾ ਜ਼ਿਲ੍ਹੇ ਦੀ ਬਲਬੀਰ ਕੌਰ 117 ਸਾਲ, ਸੋਨੀਪਤ ਜਿਲ੍ਹੇ ਦੀ ਭਗਵਾਨੀ 116 ਸਾਲ, ਪਾਦੀਪਤ ਜ਼ਿਲ੍ਹੇ ਦੇ ਲੱਖੀਸ਼ੇਕ 115 ਸਾਲ, ਰੋਹਤਕ ਜ਼ਿਲ੍ਹੇ ਦੀ ਚੰਦਰੋ ਕੌਰ 112 ਸਾਲ, ਫਤਿਹਾਬਾਦ ਜ਼ਿਲ੍ਹੇ ਦੀ ਰਾਣੀ 112 ਸਾਲ, ਕੁਰੂਕਸ਼ੇਤਰ ਜ਼ਿਲ੍ਹੇ ਦੀ ਅੰਤੀ ਦੇਵੀ, ਸਰਜੀਤ ਕੌਰ ਤੇ ਚੋਬੀ ਦੇਵੀ 111-111 ਸਾਲ ਦੀ ਹੈ।

ਇਸੀ ਤਰ੍ਹਾ ਨਾਲ ਰਿਵਾੜੀ ਜ਼ਿਲ੍ਹੇ ਦੀ ਨਾਰਾਇਣੀ 110 ਸਾਲ, ਕੈਥਲ ਜ਼ਿਲ੍ਹੇ ਦੀ ਫੁੱਲਾ 109 ਸਾਲ, ਫਰੀਦਾਬਾਦ ਜ਼ਿਲ੍ਹੇ ਦੀ ਚੰਦੇਰੀ ਦੇਵੀ 109 ਸਾਲ, ਜੀਂਦ ਜ਼ਿਲ੍ਹੇ ਦੀ ਰਾਮਦੇਵੀ 108 ਸਾਲ, ਨੂੰਹ ਜ਼ਿਲ੍ਹੇ ਦੇ ਹਰੀ 108 ਸਾਲ, ਝੱਜਰ ਜ਼ਿਲ੍ਹੇ ਦੀ ਮੇਵਾ ਦੇਵੀ 106 ਸਾਲ, ਕਰਨਾਲ ਦੇ ਗੁਲਜਾਰ ਸਿੰਘ 107 ਸਾਲ, ਹਿਸਾਰ ਜ਼ਿਲ੍ਹੇ ਦੇ ਸ਼ਦਕੀਨ ਤੇ ਸ੍ਰੀਰਾਮ ਅਤੇ ਚਰਖੀ ਦਾਦਰੀ ਜ਼ਿਲ੍ਹੇ ਦੀ ਗਿਨੀ ਦੇਵੀ 106-106 ਸਾਲ ਦੀ ਵੋਟਰ (Voter) ਹਨ।

ਉਨ੍ਹਾਂ ਨੇ ਦੱਸਿਆ ਕਿ ਭਿਵਾਨੀ ਜ਼ਿਲ੍ਹੇ ਦੀ ਹਰਦੇਈ 103 ਸਾਲ ਅਤੇ ਯਮੁਨਾਨਗਰ ਦੀ ਫੂਲਵਤੀ 100 ਸਾਲ ਦੀ ਵੋਟਰ (Voter) ਹੈ। ਅਗਰਵਾਲ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉੁਹ ਅਜਿਹੇ ਬਜੁਰਗ ਵੋਟਰਾਂ ਦੇ ਇੰਟਰਵਿਊ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਨ ਤਾਂ ਜੋ ਨੌਜਵਾਨ ਵੋਟਰ ਉਨ੍ਹਾਂ ਦੋ ਪ੍ਰੇਰਿਤ ਹੋ ਸਕਣ।

ਅਗਰਵਾਲ ਨੇ ਦੱਸਿਆ ਕਿ ਏਸ਼ਿਆਈ ਗੇਮਸ 2023 ਵਿਚ ਨਿਸ਼ਾਨੇਬਾਜੀ ਵਿਚ ਗੋਲਡ ਮੈਡਲ ਜੇਤੂ ਪਲਕ ਨੁੰ ਝੱਜਰ ਜ਼ਿਲ੍ਹੇ ਲਈ, 19ਵੇਂ ਏਸ਼ਿਆਈ ਗੇਮਸ ਵਿਚ ਨਿਸ਼ਾਨੇਬਾਜੀ ਵਿਚ ਸਿਲਵਰ ਮੈਡਲ ਜੇਤੂ ਆਦਰਸ਼ ਸਿੰਘ ਨੂੰ ਫਰੀਦਾਬਾਦ ਜ਼ਿਲ੍ਹੇ ਲਈ, 19ਵੇਂ ਸੀਨੀਅਰ ਪੈਰਾ ਪਾਵਰ ਲਿਫਟਿੰਗ ਚੈਂਪਿਅਨਸ਼ਿਪ ਵਿਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਸੁਮਨ ਦੇਵੀ ਤੇ ਭੋਪਾਲ ਵਿਚ ਹੋਈ ਨੈਸ਼ਨਲ ਸਕੂਲ ਗੇਮਸ ਵਿਚ ਸੂਬੇ ਦੀ ਟੀਮ ਦੀ ਖਿਡਾਰੀ ਯਾਸ਼ਿਕਾ ਨੁੰ ਪਾਣੀਪਤ ਜ਼ਿਲ੍ਹੇ ਲਈ ਅਤੇ 19ਵੇਂ ਏਸ਼ਿਆਈ ਗ੍ਰੇਸ ਵਿਚ ਨਿਸ਼ਾਨੇਬਾਜੀ ਵਿਚ ਸਿਲਵਰ ਮੈਡਲ ਜੇਤੂ ਸਰਬਜੀਤ ਸਿੰਘ ਨੂੰ ਅੰਬਾਲਾ ਜ਼ਿਲ੍ਹੇ ਲਈ ਆਈਕਨ ਬਣਾਇਆ ਗਿਆ ਹੈ।

ਇਸੀ ਤਰ੍ਹਾ ਵਿਸ਼ਵ ਚੈਪੀਅਨ ਵਿਚ ਗੋਲਡ ਮੈਡਲ ਜੇਤੂ ਮਹਿਲਾ ਪਹਿਲਵਾਨ ਸੋਨਮ ਮਲਿਕ ਨੂੰ ਸੋਨੀਪਤ ਜ਼ਿਲ੍ਹੇ ਦੇ ਲਈ, ਓਲੰਪਿਕ ਹਾਕੀ ਖਿਡਾਰੀ ਸੁਰਿੰਦਰ ਕੌਰ ਨੁੰ ਕੁਰੂਕਸ਼ੇਤਰ ਜ਼ਿਲ੍ਹੇ ਦੇ ਲਈ ਅਤੇ ਕੌਮੀ ਯੁਵਾ ਮਹਾਉਤਸਵ ਵਿਚ ਗਾਇਕੀ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਮੁਸਕਾਨ ਫਤਿਹਾਬਾਦ ਲਈ ਜਿਲ੍ਹਾ ਚੋਣ ਆਈਕਾਨ ਬਣਾਏ ਗਏ ਹਨ।

ਅਨੁਰਾਗ ਅਗਰਵਾਲ ਨੇ ਹੋਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਵੀ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਚੋਣ ਆਈਕਨ ਬਨਾਉਣ ਲਈ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਭਾਰਤ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਲਈ ਚੋਣ ਦਾ ਪਰਵ-ਦੇਸ਼ ਦਾ ਗਰਵ ਨੂੰ ਸਿਖਰ ਵਾਕ ਬਣਾਇਆ ਹੈ ਤਾਂ ਜੋ ਨਾਗਰਿਕ ਵੱਧ-ਚੜ੍ਹ ਕੇ ਚੋਣ ਵਿਚ ਹਿੱਸਾ ਲੈਣ।

ਉਨ੍ਹਾਂ ਨੇ ਪੂਰੇ ਸੂਬੇ ਦੇ ਨੌਜਵਾਨ ਜਿਨ੍ਹਾਂ ਦੀ ਉਮਰ 18-19 ਸਾਲ ਹੈ, ਜੋ ਪਹਿਲੀ ਵਾਰ ਚੋਣ ਕਰਨਗੇ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨੌਜੁਆਨ ਜਦੋਂ ਚੋਣ ਪ੍ਰਕ੍ਰਿਆ ਦੇ ਨਾਲ ਜੁੜਣਗੇ ਤਾਂ ਹੀ ਉਹ ਲੋਕਤੰਤਰ ਦੀ ਸ਼ਕਤੀ ਅਤੇ ਆਪਣੇ ਵੋਟ ਦਾ ਮਹਤੱਵ ਜਾਣ ਪਾਉਣਗੇ। ਇਸ ਲਈ ਨੌਜਵਾਨ ਇਸ ਮੌਕੇ ਤਂ ਚੁਕਣ ਨਹੀਂ ਕਿਉਂਕਿ ਕਿ 5 ਸਾਲਾਂ ਵਿਚ ਇਕ ਵਾਰ ਲੋਕਤੰਤਰ ਦਾ ਇਹ ਪਰਵ ਆਉਂਦਾ ਹੈ।

Scroll to Top