School of Eminence

118 ਸਕੂਲ ਆਫ ਐਮੀਨੈਂਸ ਬਦਲਣ ਲੱਗੇ ਸਕੂਲੀ ਬੱਚਿਆਂ ਦੀ ਤਕਦੀਰ

School of Eminence: ਪੰਜਾਬ ਦੇ ਸਿੱਖਿਆ ਖੇਤਰ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਵੱਡੀਆਂ ਪੁਲਾਂਘਾਂ ਪੁੱਟੀਆਂ ਹੱਟ ਹਨ। ਸਿੱਖਿਆ ਖੇਤਰ ਦੇ ‘ਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਹਰ ਰੋਜ ਕਰੋੜਾਂ ਰੁਪਏ ਖਰਚ ਕੇ ਬੱਚਿਆਂ ਦੇ ਉਜਵਲ ਭਵਿੱਖ ਦੀ ਨੀਂਹ ਰੱਖਣ ਦਾ ਕੰਮ ਪਿਛਲੇ ਡੇਢ ਸਾਲ ਤੋਂ ਕਰ ਦਿੱਤਾ ਗਿਆ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦਾ ਸੁਪਨਾ ਲੈ ਕੇ ਅੱਗੇ ਵੱਧ ਰਹੇ ਮੁੱਖ ਮੰਤਰੀ ਸਾਹਿਬ ਖੁਦ ਇਸ ਕ੍ਰਾਂਤੀ ਮਾਰਗ ਦੀ ਯੋਗ ਅਗਵਾਈ ਕਰ ਰਹੇ ਹਨ |

ਦਰਅਸਲ ਇਸ ਵੇਲੇ ਸਿੱਖਿਆ ਖੇਤਰ ਦੇ ਵਿਚ ਵਧੇ ਵਪਾਰੀਕਰਨ ਨੇ ਆਮ ਲੋਕਾਂ ਤੋਂ ਉਹਨਾਂ ਦੇ ਬੱਚਿਆਂ ਨੂੰ ਸਸਤੀ ਅਤੇ ਮਿਆਰੀ ਸਿੱਖਿਆ ਦੇਣ ਸੁਪਨਾ ਤੋੜਿਆ ਤਾਂ ਇਸ ਵਿਚਕਾਰ ਸਰਕਾਰੀ ਸਕੂਲ ‘ਚ ਸਿੱਖਿਆ ਗ੍ਰਹਿਣ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਟੁੱਟਦੇ ਸੁਪਨੇ ਵਿਚਕਾਰ ਸੂਬਾ ਵਾਸੀਆਂ ਲਈ ਆਸ ਦੀ ਕਿਰਨ ਬਣੇ। ਹੁਣ ਤੱਕ ਸੂਬੇ ‘ਚ 118 ਸਕੂਲ ਆਫ ਐਮੀਨੈਂਸ (School of Eminence) ਬੜੀ ਹੀ ਸ਼ਾਨੋ-ਸ਼ੋਕਤ ਨਾਲ ਚੱਲ ਰਹੇ ਹਨ। ਅਗਲੇ ਸੈਸ਼ਨ ਦੀ ਸ਼ੁਰੂਆਤ ਤੱਕ ਇਹਨਾਂ ਸਕੂਲਾਂ ਦੀ ਗਿਣਤੀ ਅੰਦਾਜਨ ਤਿੱਗਣੀ ਕਰਨ ਦਾ ਸੰਕਲਪ ਹੈ |

ਸਿੱਖਿਆ ਖੇਤਰ ‘ਚ ਵੱਧ ਰਹੇ ਮੁਕਾਬਲੇ ਦੀ ਸਥਿਤੀ ਨੇ ਹਰ ਮਾਂ ਬਾਪ ਸਾਹਮਣੇ ਬੱਚਿਆਂ ਦੇ ਭਵਿੱਖ ਲਈ ਵੱਡੀ ਚੁਣੌਤੀ ਪੇਸ਼ ਕੀਤੀ ਹੈ । ਆਮਦਨੀ ਦੇ ਸੀਮਤ ਸਾਧਨਾਂ ਵਿਚਕਾਰ ਭਗਵੰਤ ਮਾਨ ਸਰਕਾਰ ਨੇ ਮਾਪਿਆਂ ਦੇ ਸੰਜੋਏ ਸੁਪਨੇ ਪੂਰੇ ਕਰਨ ਲਈ ਸਿੱਖਿਆ ਖੇਤਰ ਵਿਚ ਸਕੂਲ ਆਫ ਐਮੀਨੈਂਸ ਵਰਗੀ ਕ੍ਰਾਂਤੀ ਲਿਆਕੇ ਪੰਜਾਬ ਨੂੰ ਸਿਖਿਆ ਖੇਤਰ ‘ਚ ਦੇਸ਼ ਭਰ ‘ਚ ਮੋਹਰੀ ਸਥਾਨ ‘ਤੇ ਲਿਆ ਖੜਾ ਕੀਤਾ, ਜਿਸ ਦੀ ਪ੍ਰਤੱਖ ਉਦਾਹਰਨ ਪਿਛਲੇ ਸਾਲ ਸਰਕਾਰੀ ਸਕੂਲਾਂ ‘ਚ ਦਾਖਲਾ ਪ੍ਰਕਿਰਿਆ ‘ਚ ਵਾਧਾ ਮੋਹਰ ਲਗਾਉਂਦਾ ਹੈ |

ਇਸ ਕਾਮਯਾਬ ਸੰਕਲਪ ਨੂੰ ਸ਼ੁਰੂਆਤੀ ਦੌਰ ‘ਚ ਪੰਜਾਬ ਵਾਸੀ ਖੂਬ ਸਲਾਹ ਰਹੇ ਹਨ, ਪਰ ਮੁੱਖ ਮੰਤਰੀ ਮਾਨ ਇਸ ਸ਼ੁਰੂਆਤੀ ਸੰਕਲਪ ਨੂੰ ਤਕਦੀਰ ਬਦਲਣ ਵਾਲਾ ਕਾਮਯਾਬ ਕਾਰਜ ਬਣਾਉਣ ਲਈ ਲਗਾਤਾਰ ਮਿਹਨਤ ਕਰ ਰਹੇ ਹਨ ਤਾਂ ਜੋ ਟੁੱਟਦੀਆਂ ਆਸਾਂ ਵਿਚਕਾਰ ਆਪਣੇ ਬੱਚਿਆਂ ਲਈ ਸਿੱਖਿਆ ਰੂਪੀ ਮੋਹ ਦੀਆਂ ਤੰਦਾਂ ਹਮੇਸ਼ਾ ਜੁੜੀਆਂ ਰਹਿਣ।

Scroll to Top